ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Thu, 05 Feb 2026 06:24 PM (IST)
Updated Date: Fri, 06 Feb 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਤਪਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਪਿਆਰਾ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਲਸਕਰੀ ਪੱਤੀ ਢਿੱਲਵਾ ਹਾਲ ਅਬਾਦ ਮਕਾਨ ਨੰਬਰ 20838/ਅ ਗਲੀ ਨੰਬਰ 21/1/ਅ ਨੌਰਥ ਸਾਇਡ ਅਜੀਤ ਰੋਡ ਬਠਿੰਡਾ ਨੇ ਬਿਆਨ ਲਿਖਵਾਇਆ ਕਿ ਉਹ ਆਪਣੇ ਲੜਕੇ ਜਗਮੀਤ ਸਿੰਘ ਨਾਲ ਬਠਿੰਡਾ ਵਿਖੇ ਹੀ ਰਹਿੰਦਾ ਹੈ। ਉਸਦਾ ਇੱਕ ਜੱਦੀ ਮਕਾਨ ਪਿੰਡ ਢਿੱਲਵਾਂ ਵਿਖੇ ਬਣਿਆ ਹੋਇਆ ਹੈ। ਜੋ ਮਕਾਨ ਮੈਂ ਮੇਰੀ ਮਾਸੀ ਚੰਦ ਕੌਰ ਪਤਨੀ ਸੇਰ ਸਿੰਘ ਵਾਸੀ ਢਿੱਲਵਾਂ ਦੇ ਪੋਤੇ ਨਿੱਕਾ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਢਿੱਲਵਾਂ ਨੂੰ ਦੇਖ-ਭਾਲ ਲਈ ਸੰਭਾਇਆ ਹੋਇਆ ਸੀ। ਉਸਦੇ ਕਹਿਣ ’ਤੇ ਨਿੱਕਾ ਸਿੰਘ ਨੇ ਗੁਲਸਨ ਕੁਮਾਰ ਨੂੰ ਉਸਦੇ ਪਰਿਵਾਰ ਸਮੇਤ ਆਪਣੇ ਨਾਲ ਉਸਦੇ ਜੱਦੀ ਮਕਾਨ ’ਚ ਰੱਖ ਲਿਆ ਸੀ। ਕੇਵਲ ਸਿੰਘ ਪੁੱਤਰ ਜੀਤ ਸਿੰਘ ਅਤੇ ਗੁਲਸਨ ਕੁਮਾਰ ਨੇ ਉਸਨੂੰ ਸ਼ਰਾਬ ਪਿਲਾਕੇ ਉਸਤੋਂ ਕੁੱਝ ਕਾਗਜਾਂ ਪਰ ਉਸਦੇ ਅੰਗੂਠੇ ਲਗਵਾ ਲਏ ਸੀ। ਮਿਤੀ 03 ਫਰਵਰੀ ਨੂੰ ਗੁਲਸਨ ਕੁਮਾਰ, ਕੇਵਲ ਸਿੰਘ ਪੁੱਤਰ ਜੀਤ ਸਿਘ, ਗਗਨਦੀਪ ਸਿੰਘ ਪੁੱਤਰ ਜੀਤ ਸਿੰਘ ਅਤੇ 2/3 ਨਾਮਲੂਮ ਵਿਅਕਤੀ ਹਥਿਆਰਾਂ ਸਮੇਤ ਆ ਗਏ। ਜਿਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ, ਇੱਕਠ ਹੁੰਦਾ ਦੇਖਕੇ ਕੇਵਲ ਸਿੰਘ ਵਗੈਰਾ ਆਪਣੇ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਧਮਕੀਆਂ ਦਿੰਦੇ ਹੋਏ ਭੱਜ ਗਏ। ਇਸਦੀ ਵਜਾ ਰੰਜਿਸ ਇਹ ਹੈ ਕਿ ਕੇਵਲ ਸਿੰਘ ਗੁਲਸਨ ਕੁਮਾਰ ਨਾਲ ਸਾਜਵਾਜ ਹੋ ਕੇ ਮੇਰੇ ਜੱਦੀ ਮਕਾਨ ਪਰ ਕਬਜਾ ਕਰਨਾ ਚਾਹੁੰਦੇ ਹਨ। ਪੁਲਿਸ ਨੇ ਉਕਤ ਮਾਮਲੇ ’ਚ ਕੇਵਲ ਸਿੰਘ ਪੁੱਤਰ ਜੀਤ ਸਿੰਘ, ਗਗਨਦੀਪ ਸਿੰਘ ਪੁੱਤਰ ਜੀਤ ਅਤੇ ਗੁਲਸ਼ਨ ਕੁਮਾਰ ਪੁੱਤਰ ਸੀਤਾ ਰਾਮ ਵਾਸੀਆਨ ਢਿੱਲਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।