ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Thu, 29 Jan 2026 06:42 PM (IST)
Updated Date: Fri, 30 Jan 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਮੇਵਾ ਸਿੰਘ ਉਰਫ ਲੱਡੂ ਪੁੱਤਰ ਰਾਜ ਸਿੰਘ ਵਾਸੀ ਨੇੜੇ ਧਰਮਸ਼ਾਲਾ ਸਲਾਣੀ ਪੱਤੀ ਹੰਡਿਆਇਆ ਨੇ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 23 ਜਨਵਰੀ ਨੂੰ ਉਹ ਸਾਡੇ ਗਵਾਂਡ ’ਚ ਬਣੀ ਧਰਮਸ਼ਾਲਾ ’ਚ ਗਿਆ ਤਾਂ ਉਥੇ ਉਸਦੇ ਮਹੱਲੇ ਦਾ ਲਖਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਉਥੇ ਮੌਜੂਦ ਸੀ ਜਿਸ ਦੀ ਕੁੱਝ ਸਮੇਂ ਪਹਿਲਾਂ ਉਸਦੇ ਭਤੀਜੇ ਲਵਪ੍ਰੀਤ ਸਿੰਘ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਸੀ। ਇਸੇ ਰੰਜਿਸ਼ ਤਹਿਤ ਲਖਵਿੰਦਰ ਸਿੰਘ ਨੇ ਉਸਦੇ ਭਤੀਜੇ ਲਵਪ੍ਰੀਤ ਸਿੰਘ ਨੂੰ ਕੁੱਟਣ ਲਈ ਉਸਦੇ ਦੇਖਦੇ ਦੇਖਦੇ ਹਰਪ੍ਰੀਤ ਸਿਘ, ਭਿੰਦਰ ਸਿੰਘ ਪੁੱਤਰਾਨ ਕਾਲਾ ਸਿੰਘ ਨੇ ਆਪਣੇ ਹੱਥ ’ਚ ਫੜੇ ਬੇਸਬਾਲ ਨਾਲ ਉਸਦੇ ਭਤੀਜੇ ਦੇ ਸਿਰ ਤੇ ਵਾਰ ਕੀਤਾ ਅਤੇ ਲਖਵਿੰਦਰ ਸਿੰਘ ਨੇ ਆਪਣੇ ਹੱਥ ’ਚ ਪਾਇਆ ਕੜਾ ਉਸਦੇ ਭਤੀਜੇ ਦੇ ਨੱਕ ਤੇ ਮਾਰਿਆ ਤਾਂ ਇਨੇ ’ਚ ਦਲਜੀਤ ਸਿੰਘ ਪੁੱਤਰ ਬੱਬੂ ਸਿੰਘ ਨੇ ਉਸਦੇ ਸਿਰ ’ਚ ਵਾਰ ਕੀਤਾ, ਜਿਸ ਨਾਲ ਉਹ ਹੇਠਾਂ ਡਿੱਗ ਗਿਆ ਫਿਰ ਉਨ੍ਹਾਂ ਨੇ ਉਸਦੇ ਅਤੇ ਉਸਦੇ ਭਤੀਜੇ ਦੇ ਡਿੱਗੇ ਪਏ ਦੇ ਠੁੱਡੇ ਮਾਰੇ, ਉਨ੍ਹਾਂ ਨੂੰ ਘੇਰਕੇ ਉਨ੍ਹਾਂ ਦੀ ਕੁੱਟਮਾਰ ਕਰਦੇ ਰਹੇ, ਜਿਥੇ ਦੋ ਤਿੰਨ ਨਾਮਲੂਮ ਵਿਅਕਤੀ ਵੀ ਆ ਗਏ ਸਨ। ਜਦੋਂ ਉਨ੍ਹਾਂ ਮਾਰਤਾ ਮਾਰਤਾ ਦਾ ਰੌਲਾ ਪਾਇਆ ਤਾਂ ਇਨੇ ’ਚ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਸਾਰੇ ਜਣੇ ਹਥਿਆਰਾਂ ਸਮੇਤ ਮੌਕਾ ਤੋਂ ਭੱਜ ਗਏ।