ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Mon, 05 Jan 2026 04:32 PM (IST)
Updated Date: Tue, 06 Jan 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਬੂਟਾ ਸ਼ਰਮਾ ਉਰਫ ਗੁਰਵਿੰਦਰ ਟਿੱਚ ਪੁੱਤਰ ਕਰਮ ਪ੍ਰਕਾਸ਼ ਵਾਸੀ ਵਿਧੀਆ ਪੱਤੀ ਖੁੱਡੀ ਕਲਾਂ ਨੇ ਸ਼ਿਕਾਇਤ ਦਿੱਤੀ ਕਿ 3 ਜਨਵਰੀ ਨੂੰ ਉਹ ਤੇ ਉਸਦਾ ਦੋਸਤ ਗੁਰਪ੍ਰੀਤ ਸਿੰਘ ਬਰਨਾਲਾ ਬਿਠੰਡਾ ਰੋਡ ’ਤੇ ਹੰਡਿਆਇਆ ਵਿਖੇ ਬਣੇ ਰੈਸਟੋਰੈਂਟ ’ਚ ਖਾਣਾ ਖਾਣ ਲਈ ਜਾ ਰਹੇ ਸੀ, ਜਦੋਂ ਉਹ ਰੈਸਟੋਰੈਂਟ ਤੋਂ ਬਾਹਰ ਆਪਣੀ ਕਾਰ ’ਚ ਬੈਠਣ ਲੱਗੇ ਤਾਂ ਸਮਾਂ 9.30 ਪੀਐੱਮ ਦਾ ਹੋਵੇਗਾ। ਉਹ ਸੜਕ ਕਿਨਾਰੇ ਬਾਥਰੂਮ ਕਰਨ ਲੱਗ ਪਿਆ ਸੀ ਤਾਂ ਇਕੋ ਦਮ ਹੰਡਿਆਇਆਇਆ ਵੱਲੋਂ ਦੋ ਗੱਡੀਆਂ ਆਈਆਂ, ਜਿਨ੍ਹਾਂ ’ਤੇ ਸਵਾਰ ਜਿੰਮੀ ਪੁੱਤਰ ਬਾਲੂ ਮੈਬਰ, ਬਾਲੂ ਮੈਬਰ ਪੁੱਤਰ ਨਾਮਾਲੂਮ ਵਾਸੀਆਨ ਖੂੱਡੀ ਕਲਾਂ, ਪਵਿੱਤਰ ਸਿੰਘ ਸੇਰੋਂ ਵਾਲੇ ਵਾਸੀ ਹੰਡਿਆਇਆ ਤੇ 10-12 ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਆਏ, ਜਿਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਉਕਤਾਨ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।