ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Fri, 02 Jan 2026 06:09 PM (IST)
Updated Date: Sat, 03 Jan 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਬਿਕਰਮ ਚੌਹਾਨ ਪੁੱਤਰ ਬਲਵੀਰ ਚੌਹਾਨ ਵਾਸੀ ਧਨੌਲਾ ਰੋਡ ਬਰਨਾਲਾ ਨੇ ਬਿਆਨ ਲਿਖਵਾਇਆ ਕਿ ਉਸਦਾ ਵਿਆਹ 04-ਫਰਵਰੀ-2025 ਨੂੰ ਮੇਘਾ ਚੌਹਾਨ ਪੁੱਤਰੀ ਲਲਿਤ ਤੰਵਰ ਵਾਸੀ ਦਿੱਲੀ ਨਾਲ ਹੋਇਆ ਸੀ, ਵਿਆਹ ਤੋਂ ਕੁੱਝ ਸਮਾਂ ਬਾਅਦ ਸਾਡਾ ਲੜਾਈ-ਝਗੜਾ ਹੋ ਗਿਆ ਸੀ। ਮੇਘਾ ਚੌਹਾਨ ਪੁੱਤਰੀ ਲਲਿਤ ਤੰਵਰ, ਲਲਿਤ ਤੰਵਰ, ਨੀਲਮ ਤੰਵਰ ਪਤਨੀ ਲਲਿਤ ਤੰਵਰ, ਰਹਿਤ ਤੰਵਰ ਪੁੱਤਰ ਲਲਿਤ ਤੰਵਰ, ਨੇਹਾ ਪਤਨੀ ਯਸ ਚੌਹਾਨ, ਯਸ ਚੌਹਾਨ ਵਾਸੀਆਨ ਨੇੜ ਮੋਹਨ ਗਾਰਡਨ ਪਿੱਪਲ ਵਾਲਾ ਰੋਡ ਨਵੀ ਦਿੱਲੀ ਤੇ ਦੋ ਨਾਮਾਲੂਮ ਵਿਅਕਤੀ ਵਾਸੀਆਨ ਦਿੱਲੀ ਨੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੇ ਧਮਕੀਆਂ ਦਿੱਤੀਆਂ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਅਧਾਰ ’ਤੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।