ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਮਾਮਲਾ ਦਰਜ
ਖੁੁਦਕੁਸ਼ੀ ਲਈ ਮਜਬੂਰ ਕਰਨ ’ਤੇ ਮਾਮਲਾ ਦਰਜ
Publish Date: Sun, 11 Jan 2026 04:45 PM (IST)
Updated Date: Mon, 12 Jan 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਪ੍ਰਾਪਤ ਦਰਖਾਸਤ ਅਨੁਸਾਰ ਰਣਜੀਤ ਸਿੰਘ ਦਾ ਲੜਕਾ ਸਰਬਜੀਤ ਸਿੰਘ ਜ਼ੋ ਕਿ ਆਪਣੇ ਪਰਿਵਾਰ ਸਮੇਤ ਵਿਦੇਸ਼ ਆਸਟਰੇਲੀਆ ਵਿਖੇ ਰਹਿੰਦਾ ਸੀ, ਜਿੱਥੇ ਸਰਬਜੀਤ ਸਿੰਘ ਵੱਲੋਂ ਆਪਣੀ ਪਤਨੀ ਸੁਖਜੀਤ ਕੌਰ, ਸੱਸ ਇੰਦਰਜੀਤ ਕੌਰ, ਸਾਲੀ ਪਰਦੀਪ ਕੌਰ, ਸਾਲਾ ਜ਼ਸਦੀਪ ਸਿਘ, ਤਾਇਆ ਬੂਟਾ ਸਿੰਘ ਵਾਸੀਆਨ ਧੂਰਕੋਟ ਹਾਲ ਕੈਨੇਡਾ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ। ਜਿਸ ਸਬੰਧੀ ਮੁੱਖ ਅਫਸਰ ਥਾਣਾ ਮਹਿਲਕਲਾਂ ਦੀ ਰਿਪੋਰਟ ਅਨੁਸਾਰ ਪਾਇਆ ਗਿਆ ਹੈ ਕਿ ਦਰਖਾਸਤੀ ਰਣਜੀਤ ਸਿੰਘ ਨੂੰ ਸਾਮਿਲ ਪੜਤਾਲ ਦਰਖਾਸਤ ਕੀਤਾ ਗਿਆ ਹੈ। ਰਣਜੀਤ ਸਿੰਘ ਵੱਲੋਂ ਆਪਣੇ ਬਿਆਨ ਰਾਹੀਂ ਦਰਖਾਸਤ ਦੇ ਸਬੰਧ ’ਚ ਗਵਾਹ ਦਵਿੰਦਰ ਸਿੰਘ, ਸਰਬਜੀਤ ਸਿੰਘ (ਸਰਪੰਚ) ਵਾਸੀਆਨ ਮਹਿਲਕਲਾਂ ਸੋਢੇ ਤੇ ਅਮਨਦੀਪ ਸਿੰਘ ਵਾਸੀ ਮਾਂਗੇਵਾਲ ਨੂੰ ਪੇਸ਼ ਕੀਤੇ। ਦਰਖਾਸਤੀ ਰਣਜੀਤ ਸਿੰਘ ਵੱਲੋਂ ਆਪਣੇ ਲੜਕੇ ਸਰਬਜੀਤ ਸਿੰਘ ਦੀ ਮੌਤ ਸਬੰਧੀ ਵਿਦੇਸ਼ ਆਸਟਰੇਲੀਆ ਤੋਂ ਪ੍ਰਾਪਤ ਹੋਈਆ ਮੈਡੀਕਲ ਰਿਪੋਰਟਾ ਪੇਸ਼ ਕੀਤੀਆ ਗਈਆ। ਜਿਸ ਤੋਂ ਸਪੱਸਟ ਹੁੰਦਾ ਹੈ ਕਿ ਸਰਬਜੀਤ ਸਿੰਘ ਵੱਲੋਂ ਗਾਲ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਗਈ ਹੈ। ਡੀ.ਏ. ਲੀਗਲ ਬਰਨਾਲਾ ਦੀ ਰਾਏ ਹਾਸਲ ਕਰਨ ਉਪਰੰਤ ਸੁਖਜੀਤ ਕੌਰ ਪੁੱਤਰੀ ਰੂਪ ਸਿੰਘ ਵਾਸੀ ਧੂਰਕੋਟ ਰਣਸੀਹ ਜ਼ਿਲ੍ਹਾ ਮੋਗਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਸਿਫਾਰਸ ਕੀਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।