ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਮਾਮਲਾ ਦਰਜ
Publish Date: Sun, 01 Mar 2026 04:41 PM (IST)
Updated Date: Mon, 02 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਇਕ ਬਰਨਾਲਾ ਦੀ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਇਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੌਰਾਨੇ ਗਸ਼ਤ ਦਾਣਾ ਮੰਡੀ ਬਰਨਾਲਾ ਤੋਂ ਟੀ ਪੁਆਇੰਟ ਬਾਜਾਖਾਨਾ ਹੁੰਦੇ ਹੋਏ ਜਦੋਂ ਬਾਜਾਖਾਨਾ ਰੋਡ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਬਰਨਾਲਾ ਦੇ ਗੇਟ ਅੱਗੇ ਪੁੱਜੀ ਤਾਂ ਟ੍ਰੈਫਿਕ ਦਾ ਕਾਫੀ ਵੱਡਾ ਜਾਮ ਲੱਗਿਆ ਹੋਇਆ ਸੀ ਪੁਲ ਨੇੜੇ ਸੱਜੇ ਪਾਸੇ ਸੜਕ ’ਤੇ ਇਕ ਤੁੜੀ ਦੇ ਵੱਡੇ ਭੂੰਗ ਵਾਲੀ ਟਰਾਲੀ ਕੱਢੀ ਖੜ੍ਹੀ ਹੈ ਜੋ ਤੂੜੀ ਨਾਲ ਭਰੀ ਹੋਈ ਹੈ, ਜਿਸ ਦੀ ਹੁੱਕ ਕੱਢੀ ਹੋਈ ਹੈ। ਟਰਾਲੀ ਨੂੰ ਸੜਕ ’ਤੇ ਖੜ੍ਹੀ ਕਰਨ ਕਰਕੇ ਜਾਨ ਬੁੱਝ ਕੇ ਲੋਕਾ ਦੇ ਆਉਣ-ਜਾਣ ’ਚ ਰੁਕਾਵਟ ਤੇ ਖਤਰਾ ਪੈਦਾ ਕੀਤਾ ਹੈ। ਪੁਲਿਸ ਨੇ ਹਰਿੰਦਰਪਾਲ ਸਿੰਘ ਉਰਫ ਸ਼ਿੰਦਰ ਵਾਸੀ ਉੱਪਲ ਪੱਤੀ ਸਹਿਣਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।