ਘਰ ਅੱਗੇ ਧਮਕੀਆਂ ਦੇਣ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
ਘਰ ਅੱਗੇ ਧਮਕੀਆਂ ਦੇਣ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Mon, 19 Jan 2026 06:23 PM (IST)
Updated Date: Tue, 20 Jan 2026 04:12 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਘਰ ਅੱਗੇ ਖੜ੍ਹ ਕੇ ਹਥਿਆਰਾਂ ਸਮੇਤ ਧਮਕੀਆਂ ਦੇਣ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਮੰਗਜੀਤ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਫਰਵਾਹੀ ਨੇ ਬਿਆਨ ਦਰਜ ਕਰਵਾਇਆ ਕਿ 8 ਜਨਵਰੀ ਨੂੰ ਜੋਧਾ ਸਿੰਘ ਦੀ ਘਰਵਾਲੀ ਜਸਪਾਲ ਕੌਰ, ਉਸ ਦੀ ਲੜਕੀ ਮਨਕੀਰਨ ਕੌਰ, ਜਸਵੀਰ ਕੌਰ, ਜੋ ਜੋਧਾ ਸਿੰਘ ਦੀ ਭੈਣ ਹੈ, ਨਾਲ ਇਕ ਗੁੰਡੇ ਸੁਖਚੈਨ ਸਿੰਘ ਪੁੱਤਰ ਮਿੱਠੂ ਸਿੰਘ ਨੂੰ ਨਾਲ ਲੈ ਕਰ ਸਵੇਰੇ 5 ਵਜੇ ਸਾਡੇ ਘਰ ਅੰਦਰ ਆ ਵੜੇ ਤੇ ਕੋਠੀ ਦੇ ਅੰਦਰਲੇ ਗੇਟ ’ਚ ਧੱਕੇ ਮਾਰ ਸਾਨੂੰ ਬਾਹਰ ਨਿਕਲਣ ਲਈ ਕਹਿਣ ਲੱਗੇ ਕਿ ਅੱਜ ਇਨ੍ਹਾਂ ਨੂੰ ਇਸ ਘਰ ’ਚੋਂ ਕੱਢ ਦੇਣਾ ਹੈ ਤੇ ਇਨ੍ਹਾਂ ਦੀਆਂ ਲੱਤਾਂ ਤੋੜ ਸਬਕ ਸਿਖਾਉਣਾ ਹੈ। ਇਸ ਤੋਂ ਬਾਅਦ ਜਸਪਾਲ ਕੌਰ ਸਾਰੇ ਘਰ ਦੇ ਮੇਨ ਗੇਟ ’ਚ ਅੱਗ ਬਾਲ ਕੇ ਬੈਠ ਗਈ ਕੇ ਨਿੱਕਲੋ ਬਾਹਰ ਜੇ ਹਿੰਮਤ ਹੈ। ਇਨ੍ਹਾਂ ਨਾਲ ਆਏ ਹੋਰ ਮੁੰਡੇ ਵੀ ਸੜਕ ਪਰ ਆ ਗਏ ਸਨ ਤੇ ਸੁਖਚੈਨ ਸਿੰਘ ਮੂੰਹ ਬੰਨ ਸਾਡੇ ਘਰ ਅੰਦਰ ਫਿਰਦਾ ਸੀ, ਜਿਸ ਦੇ ਹੱਥ ’ਚ ਰਾੜ ਸੀ। ਇਸਦੇ ਨਾਲ ਮੁਦੱਈ ਨੂੰ ਇਹ ਵੀ ਪੱਤਾ ਲੱਗਿਆ ਹੈ ਕਿ ਸੜਕ ਪਰ ਫਿਰਦੇ ਹਥਿਆਰ ਬੰਦ ਗੁੰਡਿਆ ਨਾਲ ਜੋਧਾ ਸਿੰਘ ਵੀ ਸੀ, ਜਿਸ ਦੇ ਹੱਥ ’ਚ ਨੰਗੀ ਤਲਵਾਰ ਸੀ। ਉਨ੍ਹਾਂ ਨੇ ਘਰ ਦੇ ਅੰਦਰ ਗੇਟ ਬੰਦ ਕਰਕੇ ਆਪਣੀ ਜਾਨ ਬਚਾਈ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਜੋਧਾ ਸਿੰਘ ਪੁੱਤਰ ਬਾਬੂ ਸਿੰਘ, ਜਸਪਾਲ ਕੌਰ ਪਤਨੀ ਜੋਧਾ ਸਿੰਘ, ਮਨਕੀਰਨ ਕੌਰ ਪੁੱਤਰੀ ਜੋਧਾ ਸਿੰਘ, ਜਸਵੀਰ ਕੌਰ ਪੁੱਤਰੀ ਬਾਬੂ ਸਿੰਘ, ਸੁਖਚੈਨ ਸਿੰਘ ਪੁੱਤਰ ਮਿੱਠੂ ਸਿੰਘ ਵਾਸੀਆਨ ਫਰਵਾਹੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।