ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ
Publish Date: Sun, 04 Jan 2026 04:11 PM (IST)
Updated Date: Mon, 05 Jan 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਇਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ’ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਮੁਦੱਈ ਕੁਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਪੁੱਤਰ ਦਲਵਾਰਾ ਸਿੰਘ ਵਾਸੀ ਰੁੜੇਕੇ ਕਲਾ ਨੇ ਬਿਆਨ ਦਰਜ ਕਰਵਾਇਆ ਕਿ ਉਹ ਤਿੰਨ ਭੈਣਾਂ ਹਨ ਤੇ ਸਾਰੀਆਂ ਹੀ ਸ਼ਾਦੀਸ਼ੁਦਾ ਹਨ। ਉਨ੍ਹਾਂ ਦੀ ਮਾਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਪਿਤਾ ਮੇਜਰ ਸਿੰਘ ਜੋ ਅਨਪੜ੍ਹ ਸੀ ਜਿਸ ਕੋਲ 12 ਕਿੱਲੇ ਜ਼ਮੀਨ ਦੀ ਮਾਲਕੀ ਸੀ। ਮੁਦੱਈ ਦੇ ਤਾਏ ਦੇ ਲੜਕੇ ਬਲਵੀਰ ਸਿੰਘ ਵਾਸੀ ਦਰਾਜ ਨੇ ਉਸ ਦੇ ਪਿਤਾ ਨੂੰ ਗੁੰਮਰਾਹ ਕਰ ਕੇ ਉਸਦੀ ਜ਼ਮੀਨ ਦੀ ਮਾਲਕੀ ਨਾਮ ਕਰਵਾ ਲਈ ਸੀ, ਜਿਸ ਸਬੰਧੀ ਦਫ਼ਤਰ ਤਪਾ ਉਸ ਦੇ ਪਿਤਾ ਨੇ ਇਨ੍ਹਾਂ ’ਤੇ ਕੇਸ ਕੀਤਾ ਹੋਇਆ ਸੀ। ਹੁਣ 2 ਸਾਲ ਪਹਿਲਾਂ ਬਲਵੀਰ ਸਿੰਘ ਦੀ ਮੌਤ ਹੋ ਗਈ ਤੇ ਸਾਡੀ ਗੁੰਮਰਾਹ ਕਰ ਕੇ ਮਾਲਕੀ ਦੀ ਜ਼ਮੀਨ ਦੀ ਮਾਲਕੀ ਬਲਵੀਰ ਸਿੰਘ ਦੇ ਲੜਕੇ ਹਰਦੀਪ ਸਿੰਘ ਦੇ ਨਾਮ ਚੜ੍ਹ ਗਈ। ਉਸ ਦੇ ਪਿਤਾ ਕਈ ਸਾਲ ਤੋਂ ਉਸ ਕੋਲ ਰੂੜੇਕੇ ਰਹਿ ਰਿਹਾ ਹੈ ਤੇ ਉਸ ਦੇ ਪਿਤਾ ਆਪਣੀ ਜ਼ਮੀਨ ਉਕਤ ਵਿਅਕਤੀ ਵੱਲੋਂ ਗੁੰਮਰਾਹ ਕਰ ਕੇ ਨਾਮ ਕਰਵਾਉਣ ਕਾਰਨ ਦਿਮਾਗੀ ਪਰੇਸ਼ਾਨ ਰਹਿੰਦਾ ਸੀ, ਤਾ ਅੱਜ ਅਸੀਂ ਪਰਿਵਾਰ ਸਮੇਤ ਨਗਰ ਕੀਰਤਨ ’ਤੇ ਗਏ ਹੋਏ ਸੀ ਤਾ ਜਦੋਂ ਅਸੀਂ ਘਰ ਆ ਕੇ ਦੇਖਿਆ ਤਾਂ ਉਸ ਦੇ ਪਿਤਾ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਹਰਦੀਪ ਸਿੰਘ ਪੁੱਤਰ ਬਲਵੀਰ ਸਿੰਘ, ਵੀਰਪਾਲ ਕੌਰ ਪਤਨੀ ਬਲਵੀਰ ਸਿੰਘ ਤੇ ਮਨਜੀਤ ਕੌਰ ਪਤਨੀ ਹਰਦੀਪ ਸਿੰਘ ਵਾਸੀਆਨ ਦਰਾਜ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।