ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਜਾਨਲੇਵਾ ਹਮਲਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ
Publish Date: Sun, 25 Jan 2026 04:05 PM (IST)
Updated Date: Mon, 26 Jan 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਜਾਨਲੇਵਾ ਹਮਲਾ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਦੱਈ ਚਮਕੌਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਵਾਰਡ ਨੰ: 4 ਨਾਈਵਾਲਾ ਨੇ ਬਿਆਨ ਦਰਜ ਕਰਵਾਏ ਕਿ ਉਹ ਬੁਲਟ ਮੋਟਰ ਸਾਈਕਲ ’ਤੇ ਬਰਨਾਲਾ ਗਿਆ ਸੀ ਉਸਦੇ ਨਾਲ ਪਰਮਜੀਤ ਸਿੰਘ ਵਾਸੀ ਨਾਈਵਾਲਾ ਸੀ। ਵਾਪਸੀ ਸਮੇਂ ਜਦੋਂ ਅਸੀਂ ਪਿੰਡ ਠੀਕਰੀਵਾਲਾ ਦੇ ਰਾਏਸਰ ਵਾਲਾ ਅੱਡਾ ਨੇੜੇ ਪੁੱਜੇ ਤਾਂ ਸਾਡੇ ਮੋਟਰਸਾਈਕਲ ਨੂੰ ਲਾਡੀ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਨਾਈਵਾਲਾ, ਪ੍ਰਦੀਪ ਸਿੰਘ ਉਰਫ ਪਕੌੜਾ ਪੁੱਤਰ ਰਾਜਾ ਸਿੰਘ, ਲਵਪ੍ਰੀਤ ਸਿੰਘ ਉਰਫ ਪੋਪਲ ਪੁੱਤਰ ਭੋਲਾ ਸਿੰਘ ਵਾਸੀਆਨ ਠੀਕਰੀਵਾਲ ਤੇ 7-8 ਨਾਮਾਲੂਮ ਨੇ ਹਥਿਆਰ ਲੈ ਕੇ ਘੇਰ ਕੇ ਰੋਕ ਲਿਆ। ਜਿਨ੍ਹਾਂ ਨੇ ਚਾਰੇ ਪਾਸੇ ਤੋਂ ਘੇਰ ਲਿਆ। ਉਕਤਾਨ ਵਿਅਕਤੀਆਂ ਦੇ ਹੱਥ ’ਚ ਵੀ ਫੜੀ ਹੋਈ ਕ੍ਰਿਪਾਨ, ਚਾਕੂ ਨਾਲ ਉਸ ’ਤੇ ਵਾਰ ਕੀਤੇ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।