ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Tue, 21 Apr 2026 07:04 PM (IST)
Updated Date: Wed, 22 Apr 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਇਕ ਬਰਨਾਲਾ ਦੀ ਪੁਲਿਸ ਕੋਲ ਮੁਦੱਈ ਲ਼ੁਕੇਸ ਕੁਮਾਰ ਪੁੱਤਰ ਹਿਤੇਸ਼ ਕੁਮਾਰ ਵਾਸੀ ਗਲੀ ਨੰਬਰ 1 ਸੇਖਾ ਰੋਡ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਨਿਤਿਸ ਗਰਗ ਵਗੈਰਾ ਦਾ ਉਸਦੀ ਮਾਸੀ ਦੇ ਲੜਕੇ ਲਲਿਤ ਕੁਮਾਰ ਵਾਸੀ ਬਰਨਾਲਾ ਨਾਲ ਨੂੰ ਕਿਸੇ ਗੱਲ ਨੂੰ ਲੈ ਕੇ ਆਊਟਲੈਟ ਹੰਡਿਆਇਆ ਵਿਖੇ ਝਗੜਾ ਹੋਇਆ ਸੀ ਤੇ ਮੌਕਾ ’ਤੇ ਆਈ ਪੁਲਿਸ ਪਾਰਟੀ ਨੇ ਸਮਝਾ ਕੇ ਦੋਵਾਂ ਪਾਰਟੀਆਂ ਭੇਜ ਦਿੱਤਾ ਸੀ। ਪਰ ਫਿਰ ਨੇੜੇ ਨਹਿਰੂ ਚੌਕ ਬਰਨਾਲਾ ਵਿਖੇ ਨਿਤਿਸ਼ ਗਰਗ ਉਕਤ ਦੇ 10/11 ਨਾਮਾਲੂਮ ਵਿਅਕਤੀਆ ਨੇ ਮੁਦੱਈ ’ਤੇ ਉਸਦੇ ਮਾਸੀ ਦੇ ਲੜਕੇ ਲਲਿਤ ਕੁਮਾਰ ਦੀ ਕੁੱਟ ਮਾਰ ਕੀਤੀ। ਜਿਸ ’ਤੇ ਨਿਤਿਸ ਗਰਗ ਪੁੱਤਰ ਸੁਰੇਸ ਕੁਮਾਰ ਵਾਸੀ ਬਰਨਾਲਾ ਤੇ 10/11 ਨਾਮਾਲੂਮ ਵਿਅਕਤੀਆ ਖ਼ਿਲਾਫ਼ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।