ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Tue, 21 Apr 2026 06:40 PM (IST)
Updated Date: Wed, 22 Apr 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਪਾ ਮੰਡੀ : ਥਾਣਾ ਤਪਾ ਦੀ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਮੁਦੱਈ ਪਰਮਜੀਤ ਕੌਰ ਪਤਨੀ ਲੇਟ ਮਹਿੰਦਰ ਸਿੰਘ ਵਾਸੀ ਪਿੰਡ ਦਰਾਕਾ ਨੇ ਬਿਆਨ ਦਰਜ ਕਰਵਾਏ ਕਿ ਅਸੀਂ ਨਾਲ ਲੱਗਦਾ ਥਾਂ ਦਲਵਾਰਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਦਰਾਜ ਕੋਲ ਖੜ੍ਹਕੇ ਕੰਧ ਕੱਢਵਾ ਰਿਹੇ ਸੀ ਜਿਸ ਸਬੰਧੀ ਥਾਂ ਬਾਰੇ ਸਾਡੀ ਲਿਖਤ ਜਗ੍ਹਾ ਲੈਣ ਬਾਬਤ ਹੋਈ ਸੀ ਤਾਂ ਗਲੀ ਵਾਲੇ ਪਾਸੇ ਦਲਬਾਰਾ ਸਿੰਘ ਦੇ ਕਹਿਣ ਮੁਤਾਬਿਕ ਅਸੀਂ ਆਪਣੀ ਕੰਧ ਕੱਢਣ ਲੱਗ ਪਏ ਤਾਂ ਮੇਰਾ ਦਿਉਰ ਜੱਗੀ ਸਿੰਘ ਤੇ ਉਸਦੇ ਲੜਕੇ ਹਰਕਰਨ ਸਿੰਘ, ਚਮਕੌਰ ਸਿੰਘ, ਜਸ਼ਨ ਸਿੰਘ ਤੇ ਮੁਕੰਦ ਸਿੰਘ ਪੁੱਤਰ ਸੁਖਦੇਵ ਸਿੰਘ ਉਰਫ ਬਿੱਲੂ ਨੇ ਗਾਲੀ ਗਲੋਚ ਕੀਤਾ ਤੇ ਮੇਰੀ ਕੁੱਟਮਾਰ ਕੀਤੀ। ਮੇਰੇ ਭਤੀਜੇ ਗੁਰਜੰਟ ਸਿੰਘ ਨੇ ਉਸ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾ ਦਿੱਤਾ ਜਿਸ ’ਤੇ ਜੱਗੀ ਸਿੰਘ ਪੁੱਤਰ ਸਾਧੂ ਸਿੰਘ, ਹਰਕਰਨ ਸਿੰਘ ਪੁੱਤਰ ਜੱਗੀ ਸਿੰਘ, ਚਮਕੌਰ ਸਿੰਘ ਪੁੱਤਰ ਜੱਗੀ ਸਿੰਘ, ਜਸਨ ਸਿੰਘ ਪੁੱਤਰ ਜੱਗੀ ਸਿੰਘ ਤੇ ਮੁਕੰਦ ਸਿੰਘ ਪੁੱਤਰ ਸੁਖਦੇਵ ਸਿੰਘ ਉਰਫ ਬਿੱਲੂ ਵਾਸੀਆਨ ਦਰਾਕਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।