ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Sun, 04 Jan 2026 04:08 PM (IST)
Updated Date: Mon, 05 Jan 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਮੁਦੱਈ ਸੁਖਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਛੀਨੀਵਾਲ ਖੁਰਦ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਘਰ ਹਾਜ਼ਰ ਸੀ ਤਾਂ ਉਸਦੇ ਘਰ ਦਾ ਮੇਨ ਦਰਵਾਜਾ ਖੁੱਲ੍ਹਾ ਸੀ ਤਾਂ ਸਹਿਜਾਦ ਸਿੰਘ ਉਰਫ ਬੌਬੀ ਪੁੱਤਰ ਸੁਖਵਿੰਦਰ ਸਿੰਘ ਉਰਫ ਸੂਬਾ ਵਾਸੀ ਛੀਨੀਵਾਲ ਖੁਰਦ ਆ ਗਿਆ, ਜਿੰਨ੍ਹਾਂ ਨੇ ਮੁਦੱਈ ਨੂੰ ਆਵਾਜ਼ ਮਾਰੀ ਜਦੋਂ ਮੁਦੱਈ ਆਪਣੇ ਕਮਰੇ ’ਚੋਂ ਉਸਦੀ ਆਵਾਜ਼ ਸੁਣ ਕੇ ਬਾਹਰ ਵਿਹੜੇ ’ਚ ਆਇਆ ਤਾਂ ਸਹਿਜਾਦ ਸਿੰਘ ਉਰਫ ਬੌਬੀ ਜਿਸ ਦੇ ਹੱਥ ’ਚ ਲੋਹੇ ਦੀ ਕਿਰਪਾਨ ਫੜ੍ਹੀ ਹੋਈ ਸੀ। ਜਿਸਨੂੰ ਮੁਦੱਈ ਨੇ ਕਿਹਾ ਕਿ ਦੱਸ ਕੀ ਕੰਮ ਹੈ ਤਾਂ ਉਸ ਨੇ ਇੱਕਦਮ ਆਪਣੇ ਹੱਥ ’ਚ ਫੜੀ ਕਿਰਪਾਨ ਦੇ ਵਾਰ ਉਸਦੇ ਵੱਲ ਕੀਤੇ ਮੁਦੱਈ ਦੇ ਸੱਟਾਂ ਲੱਗੀਆਂ ਤੇ ਉਸਦੇ ਘਰ ਸੁਖਦੇਵ ਸਿੰਘ ਪੁੱਤਰ ਬਚਨ ਸਿਘ, ਸੁਮਨਪ੍ਰੀਤ ਸਿੰਘ ਉਰਫ ਸਿੰਮੂ ਪੁੱਤਰ ਸੁਖਵਿੰਦਰ ਸਿੰਘ ਉੱਰਫ ਸੂਬਾ, ਜਗਰਾਜ ਸਿੰਘ ਪੁੱਤਰ ਵਕੀਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਜਗਰਾਜ ਸਿੰਘ ਜਿੰਨਾ ਦੇ ਹੱਥ ’ਚ ਸੋਟੀ ਫੜ੍ਹੀ ਹੋਈ ਸੀ ਕੋਮਲਪ੍ਰੀਤ ਕੌਰ ਪਤਨੀ ਲਵਪ੍ਰੀਤ ਸਿੰਘ ਵਾਸੀਆਨ ਛੀਨੀਵਾਲ ਖੁਰਦ ਵੀ ਦਾਖਲ ਹੋ ਗਏ ਤਾਂ ਉੱਕਤਾਨ ਸਾਰੇ ਵਿਅਕਤੀਆਂ ਨੇ ਮੁਦੱਈ ਨੂੰ ਫੜ੍ਹ ਕੇ ਥੱਲੇ ਸੁੱਟ ਲਿਆ ਤੇ ਉਸਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਕੁੱਟਮਾਰ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।