ਡੇਰੇ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸਿਸ਼ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਡੇਰੇ ਦੀ ਜ਼ਮੀਨ ਪਰ ਕਬਜਾ ਕਰਨ ਦੀ ਕੋਸਿਸ਼ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ
Publish Date: Tue, 21 Apr 2026 06:48 PM (IST)
Updated Date: Wed, 22 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਠੁੱਲੀਵਾਲ ਦੀ ਪੁਲਿਸ ਨੇ ਡੇਰੇ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸਿਸ਼ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਹਰਜੀਤ ਸਿੰਘ ਬਲਾਕ ਸੰਮਤੀ ਮੈਂਬਰ ਠੁੱਲੀਵਾਲ ਪੁੱਤਰ ਮਹਿੰਦਰ ਸਿੰਘ ਵਾਸੀ ਠੁੱਲੀਵਾਲ ਨੇ ਬਿਆਨ ਦਰਜ ਕਰਵਾਇਆ ਕਿ ਉਹ ਪਿੰਡ ਠੁੱਲੀਵਾਲ ਦਾ ਬਲਾਕ ਸੰਮਤੀ ਮੈਂਬਰ ਹੈ। ਪਿੰਡ ’ਚ ਡੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਿਆ ਹੋਇਆ ਹੈ, ਡੇਰੇ ਦਾ ਮਹੰਤ ਬਾਬਾ ਸ਼ੀਤਲ ਦਾਸ ਸੀ। ਡੇਰੇ ਦੀ ਕਰੀਬ 46-47 ਕਿੱਲੇ ਜ਼ਮੀਨ ਹੈ ਜਿਸ ’ਚੋਂ 12 ਕਿੱਲੇ ਜ਼ਮੀਨ ਜੋ ਪਿੰਡ ਠੁੱਲੀਵਾਲ ਤੋਂ ਪਿੰਡ ਹਮੀਦੀ ਨੂੰ ਜਾਦੇ ਲਿੰਕ ਰੋਡ ’ਤੇ ਪੈਦੀ ਹੈ। ਦਵਿੰਦਰ ਸਿੰਘ ਉਰਫ ਜਮਨਾ ਦਾਸ ਸਾਬਕਾ ਸਰਪੰਚ ਪੁੱਤਰ ਸਰਬਣ ਸਿੰਘ ਵਾਸੀ ਟਿੱਬਾ ਸਮੇਤ ਆਪਣੇ ਲੜਕੇ ਅਮਨਦੀਪ ਸਿੰਘ ਉਰਫ ਕਾਲਾ ਪੁੱਤਰ ਦਵਿੰਦਰ ਸਿੰਘ ਵਾਸੀ ਟਿੱਬਾ ਨੇ ਆਪਣੀ ਗੱਡੀ ’ਚ ਲੱਕੜ ਦੀ ਬੱਲੀਆਂ, ਕੁਰਸੀਆਂ, ਮੰਜੇ ਆਦਿ ਸਾਮਾਨ ਰੱਖਿਆ ਹੋਇਆ ਹੈ। ਜੋ ਸਾਡੇ ਪਿੰਡ ਦੀ ਡੇਰੇ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਨੀਅਤ ਨਾਲ ਉਥੇ ਆਇਆ ਹੋਇਆ ਹੈ ਜੋ ਸਾਨੂੰ ਧਮਕੀਆਂ ਦੇਣ ਲੱਗ ਪਏ। ਇਸ ’ਤੇ.ਦਵਿੰਦਰ ਸਿੰਘ ਉਰਫ ਜਮਨਾ ਦਾਸ ਸਾਬਕਾ ਸਰਪੰਚ ਪੁੱਤਰ ਸਰਬਣ ਸਿੰਘ, ਅਮਨਦੀਪ ਸਿੰਘ ਉਰਫ ਕਾਲਾ ਪੁੱਤਰ ਦਵਿੰਦਰ ਸਿੰਘ ਵਾਸੀਆਨ ਟਿੱਬਾ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।