ਨਸ਼ਾ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ
ਨਸ਼ਾ ਕਰਨ ਵਾਲਿਆਂ ਦੇ ਖਿਲਾਫ਼ ਮਾਮਲਾ ਦਰਜ
Publish Date: Tue, 21 Apr 2026 06:37 PM (IST)
Updated Date: Wed, 22 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਵੱਲੋਂ ਨਸ਼ਾ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਜਸਵੀਰ ਸਿੰਘ ਵਾਸੀ ਟੱਲੇਵਾਲ ਤੇ ਬਲਜਿੰਦਰ ਸਿੰਘ ਉਰਫ ਗੱਗੀ ਪੁੱਤਰ ਹਰਵੀਰ ਸਿੰਘ ਵਾਸੀ ਭੋਤਨਾ ਜੋ ਨਸਾ ਪੱਤਾ ਕਰਨ ਦੇ ਆਦੀ ਹਨ ਜੋ ਅੱਜ ਵੀ ਨਸ਼ਾ ਪੱਤਾ ਕਰਕੇ ਪੁਲ ਨਹਿਰ ਟੱਲੇਵਾਲ ਕੋਲ ਘੁੰਮ ਰਹੇ ਹਨ ਜੇਕਰ ਹੁਣੇ ਪੁਲ ਨਹਿਰ ਟੱਲੇਵਾਲ ਵਿਖੇ ਰੇਡ ਕੀਤੀ ਜਾਵੇ ਤਾ ਉਕਤਾਨ ਵਿਅਕਤੀਆ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਵੱਲੋਂ ਮੌਕੇ ’ਤੇ ਰੇਡ ਕਰਕੇ ਕਾਬੂ ਕੀਤਾ ਗਿਆ।