ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਨਸ਼ਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ
Publish Date: Sun, 12 Apr 2026 06:18 PM (IST)
Updated Date: Mon, 13 Apr 2026 04:13 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ ਨਸ਼ਾ ਕਰਨ ਵਾਲਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸ਼ਹਿਣਾ ਦੀ ਪੁਲਿਸ ਨੇ ਦੌਰਾਨੇ ਗਸ਼ਤ ਬਾ ਚੈਕਿੰਗ ਨਹਿਰ ਦੀ ਪਟੜੀ ਸਹਿਣਾ ਤੋਂ ਟੱਲੇਵਾਲ ਵੱਲ ਨੂੰ ਜਾ ਰਿਹਾ ਸੀ ਤਾਂ ਨਹਿਰ ਦੀ ਪਟੜੀ ’ਤੇ 4-5 ਨੌਜਵਾਨ ਬੈਠੇ ਦਿਖਾਈ ਦਿੱਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਖੜ੍ਹੇ ਹੋ ਗਏ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਜਿਨ੍ਹਾਂ ਕੋਲੋਂ ਲਾਇਟਰ, ਨਸ਼ੀਲਾ ਪਦਾਰਥ, 10 ਰੁਪਏ ਦਾ ਕਰੰਸੀ ਨੋਟ ਤੇ ਸਿਲਵਰ ਪੰਨੀ ਬਰਾਮਦ ਹੋਈ। ਜਿਨ੍ਹਾਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਗਿਆਨੀ, ਸੁਖਪ੍ਰੀਤ ਸਿੰਘ ਵਾਸੀਆਨ ਮੌੜ ਪਟਿਆਲਾ, ਨਵਜੋਤ ਸਿੰਘ ਵਾਸੀ ਮੌੜ ਨਾਭਾ, ਅਮਨਦੀਪ ਸਿੰਘ ਵਾਸੀ ਭਦੌੜ ਤੇ ਸੁਖਜਿੰਦਰ ਸਿੰਘ ਉਰਫ ਨਿੰਦਰ ਵਾਸੀ ਬੁਰਜ ਫਤਿਹਗੜ੍ਹ ਵਜੋਂ ਹੋਈ ਹੈ।