ਡੋਪ ਟੈਸਟ ਪਾਜੇਟਿਵ ਆਉਣ ਦੇ ਮਾਮਲੇ ’ਚ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ
ਡੋਪ ਟੈਸਟ ਪੋਜੀਟਿਵ ਆਉਣ ਦੇ ਮਾਮਲੇ ’ਚ ਇਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ
Publish Date: Tue, 10 Feb 2026 03:37 PM (IST)
Updated Date: Wed, 11 Feb 2026 03:59 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਨੇ ਡੋਪ ਟੈਸਟ ਪਾਜੇਟਿਵ ਆਉਣ ਦੇ ਮਾਮਲੇ ’ਚ ਇਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹੌਲਦਾਰ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਿੰਗ ਲਈ ਨੇੜੇ ਸ਼ਮਸ਼ਾਨਘਾਟ, ਬੀਕਾ ਸੂਚ ਪੱਤੀ, ਹੰਡਿਆਇਆ ਕੋਲ ਮੌਜੂਦ ਸੀ ਤਾਂ ਵਕਤ ਕਰੀਬ 11:30 ਏਐੱਮ ਦਾ ਹੋਵੇਗਾ ਕਿ ਸਾਹਮਣੇ ਤੋਂ ਇਕ ਮੋਨਾ ਨੌਜਵਾਨ ਜੋ ਡਿੱਕ-ਡੋਲੇ ਖਾਂਦਾ ਆਉਂਦਾ ਦਿਖਾਈ ਦਿੱਤਾ ਜਿਸ ’ਤੇ ਹੌਲਦਾਰ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਉਕਤ ਨੌਜਵਾਨ ਦਾ ਨਾਮ ਪਤਾ ਪੁੱਛਿਆ ਜਿਸਨੇ ਪੁੱਛਣ ’ਤੇ ਜੁਬਾਨ ਲੜ ਖੜਾਉਂਦੇ ਹੋਏ ਆਪਣਾ ਨਾਮ ਜਗਮੀਤ ਸਿੰਘ ਉਰਫ ਜੀਤੀ ਪੁੱਤਰ ਭੋਲਾ ਸਿੰਘ ਵਾਸੀ ਸੈਦੋ ਪੱਤੀ, ਹੰਡਿਆਇਆ ਜਿਸ ਨੇ ਕੋਈ ਨਸ਼ਾ ਕੀਤਾ ਜਾਪਦਾ ਸੀ। ਡਾਕਟਰ ਸਾਹਿਬ ਨੇ ਜਗਮੀਤ ਸਿੰਘ ਉਰਫ ਜੀਤੀ ਉਕਤ ਦਾ ਡੋਪ ਟੈਸਟ ਕਰਨ ਉਪਰੰਤ ਆਪਣੀ ਟੈਸਟ ਰਿਪੋਰਟ ਬਾਰੇ ਲਿਖਿਆ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।