ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਗੰਨ ਫਾਇਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਗੰਨ ਫਾਇਰ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ
Publish Date: Sat, 18 Apr 2026 03:47 PM (IST)
Updated Date: Sun, 19 Apr 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ’ਤੇ ਗੰਨ ਫਾਇਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਮੰਗਜੀਤ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਫਰਵਾਹੀ ਨੇ ਬਿਆਨ ਲਿਖਾਇਆ ਕਿ ਮਿਤੀ 15 ਅਪ੍ਰੈਲ ਦੀ ਦਰਮਿਆਨੀ ਰਾਤ ਪਹਿਲਾਂ ਤਾਂ ਵਕਤ ਕਰੀਬ 1-2 ਵਜੇ ਉਨ੍ਹਾਂ ਦੇ ਘਰ ਅੰਦਰ ਆ ਜੋਧਾ ਸਿੰਘ ਪੁੱਤਰ ਬਾਬੂ ਸਿੰਘ, ਜਸਵੀਰ ਕੌਰ ਪਤਨੀ ਨਾਮਾਲੂਮ, ਸੁਖਚੈਨ ਸਿੰਘ ਉਰਫ ਬਬਲੂ ਪੁੱਤਰ ਮਿੱਠੂ ਸਿੰਘ ਵਾਸੀਆਨ ਫਰਵਾਹੀ ਦੇ ਗੁੰਡੇ ਅਨਸਰਾਂ ਵੱਲੋਂ ਲਲਕਾਰੇ ਮਾਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਕਿ ਅਸੀ ਜਮੀਂਨ ਵਾਹ ਬੀਜ ਰਹੇ ਹਾਂ ਰੋਕ ਲਵੋ ਜੇ ਹਿੰਮਤ ਹੈ ਅਤੇ ਨਾਲ ਹੀ ਉਸਦੇ ਘਰ ਵੱਲ ਨੂੰ ਗੰਨ ਫਾਇਰ ਵੀ ਕੀਤੇ। ਫੇਰ ਕਰੀਬ 4 ਕੁ ਵਜੇ ਜੋਧਾ ਸਿੰਘ ਦਾ ਸਾਥੀ ਗੁੰਡਾ ਸੁਖਚੈਨ ਸਿੰਘ ਸਮੇਤ ਜਸਵੀਰ ਕੌਰ ਸਾਡੇ ਘਰ ਦੇ ਪੋਰਚ ’ਚ ਆਏ ਕੋਠੀ ਦੇ ਗੇਟ ’ਚ ਧੱਕੇ ਮਾਰੇ ਅਤੇ ਉਸਨੂੰ ਗਾਲੀ-ਗਲੋਚ ਕੀਤੀ । ਦਿਨ ’ਚ ਵੀ ਜਸਵੀਰ ਕੌਰ ਤੇ ਸੁਖਚੈਨ ਸਿੰਘ ਸਮੇਤ ਹੋਰ ਜੋਧਾ ਸਿੰਘ ਦੇ ਗੁੰਡੇ ਉਨ੍ਹਾਂ ਦੇ ਘਰ ਦੇ ਚਾਰੇ ਪਾਸੇ ਹਥਿਆਰਾਂ ਸਮੇਤ ਫਿਰਦੇ ਰਹੇ ਤਾਂ ਜੋ ਉਨ੍ਹਾਂ ਦੇ ਬਾਹਰ ਨਿਕਲਣ ’ਤੇ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਕਰ ਸਕਣ, ਉਹ ਉਨ੍ਹਾਂ ਨੂੰ ਜਾਨੋ ਮਾਰਨ ਤੇ ਉਨ੍ਹਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਸਬੰਧੀ ਪਰੇਸ਼ਾਨ ਕਰ ਰਿਹਾ ਹੈ। ਪੁਲਿਸ ਨੇ ਉਕਤ ਮਾਮਲੇ ’ਚ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।