ਤਾਲਾ ਤੋੜ ਕੇ ਸਾਮਾਨ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਕਬਜ਼ਾ ਲੈਣ ਦੇ ਇਰਾਦੇ ਨਾਲ ਤਾਲਾ ਤੋੜ ਕੇ ਸਾਮਾਨ ਚੋਰੀ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ
Publish Date: Thu, 16 Apr 2026 05:47 PM (IST)
Updated Date: Fri, 17 Apr 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਕਬਜ਼ਾ ਲੈਣ ਦੇ ਇਰਾਦੇ ਨਾਲ ਤਾਲਾ ਤੋੜ ਕੇ ਸਾਮਾਨ ਚੋਰੀ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਠੀਕਰੀਵਾਲਾ ਪਿੰਡ ਦੇ ਔਲਖ ਪੱਤੀ ਦੇ ਵਸਨੀਕ ਗੁਰਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਗਰਾਜ ਸਿੰਘ, ਹਰਵਿੰਦਰ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ ਉਰਫ਼ ਕਾਲਾ, ਗਗਨਦੀਪ ਸਿੰਘ ਤੇ ਦੋ-ਤਿੰਨ ਅਣਪਛਾਤੇ ਵਿਅਕਤੀ, ਉਸਦੇ ਲਗਭਗ 2 ਵਿੱਘੇ ਜ਼ਮੀਨ ’ਤੇ ਬਣੇ ਉਸਦੇ ਘਰ ’ਚ ਦਾਖਲ ਹੋਏ, ਜਿੱਥੇ ਘਰੇਲੂ ਸਾਮਾਨ ਰੱਖਿਆ ਗਿਆ ਸੀ। ਉਨ੍ਹਾਂ ਨੇ ਸਾਮਾਨ ਬਾਹਰ ਸੁੱਟ ਦਿੱਤਾ ਤੇ ਕੁਝ ਚੋਰੀ ਕਰ ਲਿਆ। ਸ਼ਿਕਾਇਤਕਰਤਾ ਦੇ ਅਨੁਸਾਰ, ਪੰਚਾਇਤ ਨੇ ਪਹਿਲਾਂ ਸਾਮਾਨ ਅੰਦਰ ਰੱਖਿਆ ਸੀ, ਪਰ 8 ਅਪ੍ਰੈਲ ਨੂੰ, ਉਕਤਾਨ ਨੇ ਦੁਬਾਰਾ ਕਬਜ਼ਾ ਲੈਣ ਦੇ ਇਰਾਦੇ ਨਾਲ ਤਾਲਾ ਤੋੜ ਕੇ ਬਾਕੀ ਸਾਮਾਨ ਚੋਰੀ ਕਰ ਲਿਆ। ਪੁਲਿਸ ਨੇ ਜਗਰਾਜ ਸਿੰਘ, ਹਰਵਿੰਦਰ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ ਉਰਫ਼ ਕਾਲਾ, ਗਗਨਦੀਪ ਸਿੰਘ ਅਤੇ ਦੋ-ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।