ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਮਾਮਲਾ ਦਰਜ
ਡੋਪ ਟੈਸਟ ਪੋਜੀਟਿਵ ਆਉਣ ’ਤੇ ਮਾਮਲਾ ਦਰਜ
Publish Date: Sun, 22 Mar 2026 04:56 PM (IST)
Updated Date: Mon, 23 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵੱਲੋਂ ਡੋਪ ਟੈਸਟ ਪਾਜੇਟਿਵ ਆਉਣ ’ਤੇ ਮਾਮਲਾ ਦਰਜ ਕੀਤਾ ਗਿਾ ਹੈ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਫੁਹਾਰਾ ਚੌਕ ਤੋਂ ਦੁਸਹਿਰਾ ਗਰਾਊਂਡ ਵੱਲ ਨੂੰ ਜਾ ਰਿਹਾ ਸੀ ਤਾਂ ਇਕ ਲੜਕਾ ਜੋ ਡਿੱਕ-ਡੋਲੇ ਖਾਂਦਾ ਤੁਰਿਆ ਦਿਖਾਈ ਦਿੱਤਾ। ਜਿਸ ਨੂੰ ਪੁਲਿਸ ਨੇ ਕਾਬੂ ਕਰ ਕੇ ਉਸ ਦਾ ਡੋਪ ਟੈਸਟ ਸਿਵਲ ਹਸਪਤਾਲ ਬਰਨਾਲਾ ’ਚੋਂ ਡੋਪ ਟੈਸਟ ਕਰਵਾਇਆ ਜੋ ਪਾਜੇਟਿਵ ਆਉਣ ’ਤੇ ਜਗਸੀਰ ਸਿੰਘ ਉਰਫ਼ ਟੋਡਰ ਵਾਸੀ ਨੇੜੇ ਬਾਬਾ ਜੀਵਨ ਸਿੰਘ ਗੁਰੂਦੁਆਰਾ ਸਾਹਿਬ ਸੰਧੂ ਪੱਤੀ ਬਰਨਾਲਾ ਦੇ ਖ਼ਿਲਾਫ਼ ਮਮਾਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।