15 ਬੋਤਲਾਂ ਸ਼ਰਾਬ ਬਰਾਮਦ ਮਾਮਲਾ ਦਰਜ
15 ਬੋਤਲਾਂ ਸ਼ਰਾਬ ਬਰਾਮਦ ਮਾਮਲਾ ਦਰਜ
Publish Date: Sat, 04 Apr 2026 06:10 PM (IST)
Updated Date: Sun, 05 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਇੱਕ ਬਰਨਾਲਾ ਦੀ ਪੁਲਿਸ ਨੇ ਔਰਤ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਇਤਲਾਹ ਮਿਲੀ ਕਿ ਸੋਮਾ ਰਾਣੀ ਪਤਨੀ ਛਿੰਦਾ ਸਿੰਘ ਵਾਸੀ ਕਮੇਟੀ ਦਫਤਰ ਦੀ ਬੈਕ ਸਾਇਡ ਬਰਨਾਲਾ ਕਪਾਹ ਮੰਡੀ ਬਰਨਾਲਾ ਵਿਖੇ ਸਰਾਬ ਠੇਕਾ ਦੇਸੀ ਵੇਚਣ ਦਾ ਧੰਦਾ ਕਰਦੀ ਹੈ। ਪੁਲਿਸ ਨੇ ਮੌਕੇ ’ਤੇ ਰੇਡ ਕਰਕੇ ਉਸ ਕੋਲੋਂ 15 ਬੋਤਲਾਂ ਸ਼ਰਾਬ ਪ੍ਰਾਪਤ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ।