ਪੱਥਰਬਾਜ਼ੀ ਕਰਨ ਵਾਲੇ 50 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਪੱਥਰਬਾਜੀ ਕਰਨ ਵਾਲੇ 40/50 ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ
Publish Date: Sat, 31 Jan 2026 04:21 PM (IST)
Updated Date: Sun, 01 Feb 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਪੱਥਰਬਾਜ਼ੀ ਕਰਨ ਵਾਲੇ 50 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 29 ਜਨਵਰੀ ਨੂੰ ਸ਼ਹੀਦ ਭਾਈ ਮਨੀ ਸਿੰਘ ਨਗਰ (25 ਏਕੜ) ਬਰਨਾਲਾ ਵਿਖੇ ਝੁੱਗੀਆਂ ਝੌਂਪੜੀਆਂ ਦੇ ਨਾਜਾਇਜ਼ ਕਬਜੇ ਨੂੰ ਛੁਡਾਉਣ ਸਬੰਧੀ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ ਸਮੇਤ ਪੁਲਿਸ ਪਾਰਟੀ ਦੇ ਡਿਊਟੀ ਲਗੀ ਸੀ। ਮੌਕਾ ਵਕੂਆ ’ਤੇ 50 ਅਣਪਛਾਤੇ ਵਿਅਕਤੀਆਂ ਨੇ ਪੁਲਿਸ ’ਤੇ ਪੱਥਰ ਮਾਰੇ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।