ਚਾਰਦੀਵਾਰੀ ਨੂੰ ਲੈ ਕੇ ਕੀਤੀ ਕੁੱਟਮਾਰ, ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Fri, 16 Jan 2026 04:57 PM (IST)
Updated Date: Sat, 17 Jan 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਨਛੱਤਰ ਸਿੰਘ ਪੁੱਤਰ ਜਾਗਰ ਸਿੰਘ ਉਰਫ ਉਜਾਗਰ ਸਿੰਘ ਪੁੱਤਰ ਨਰਾਇਣ ਸਿੰਘ ਵਾਸੀ ਕੋਠੇ ਜੰਡੋਕੇ, ਬੀਕਾ ਸੂਚ ਪੱਤੀ, ਹੰਡਿਆਇਆ ਨੇ ਬਿਆਨ ਲਿਖਾਇਆ ਕਿ ਮੈਂ 14 ਜਨਵਰੀ ਨੂੰ ਆਪਣੇ ਮਕਾਨ ਦੀ ਚਾਰਦੀਵਾਰੀ ਕਰਵਾ ਰਿਹਾ ਸੀ ਤਾਂ ਕਿਰਨਜੀਤ ਕੌਰ ਉਸਦੇ ਘਰ ਅੰਦਰ ਦਾਖਲ ਹੋ ਕੇ ਉਸਨੂੰ ਤੇ ਉਸਦੀ ਪਤਨੀ ਸੁਖਦੀਪ ਕੌਰ ਨੂੰ ਗਾਲੀ ਗਲੋਚ ਕਰਨ ਅਤੇ ਧਮਕੀਆਂ ਦੇਣ ਲੱਗ ਪਈ ਅਤੇ ਉਸਦੇ ਘਰ ਵੱਲ ਇੱਟਾਂ ਰੋੜੇ ਚਲਾਉਣ ਲੱਗ ਪਈ ਤੇ ਚਾਰਦੀਵਾਰੀ ਵਾਲੀ ਕੰਧ ਢਾਹੁਣ ਲੱਗ ਗਈ, ਜਦੋਂ ਅਸੀਂ ਉਸ ਨੂੰ ਰੋਕਣ ਲੱਗੇ ਤਾਂ ਕਿਰਨਜੀਤ ਕੌਰ, ਗਗਨਦੀਪ ਸਿੰਘ ਅਤੇ 4/5 ਅਣਪਛਾਤੇ ਵਿਅਕਤੀਆਂ ਨੇ ਉਸਦੇ ਘਰ ਅੰਦਰ ਦਾਖਲ ਹੋ ਕੇ ਉਸਦੇ ਮਕਾਨ ਦੀ ਚਾਰਦੀਵਾਰੀ ਢਾਹ ਦਿੱਤੀ ਅਤੇ ਸੀਮਿੰਟ ਇੱਟਾਂ ਦਾ ਨੁਕਸਾਨ ਕੀਤਾ ਅਤੇ ਗਾਲੀ ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ ਅਤੇ ਸਾਡੀ ਕੁੱਟਮਾਰ ਕੀਤੀ। ਜਿਸਤੇ ਕਿਰਨਜੀਤ ਕੌਰ ਪਤਨੀ ਜਗਸੀਰ ਸਿੰਘ ਵਾਸੀ ਕਰਾੜਵਾਲਾ ਜਿਲਾ ਬਠਿੰਡਾ ਹਾਲ ਅਬਾਦ ਕੋਠੇ ਜੰਡੋਕੇ, ਬੀਕਾ ਸੂਚ ਪੱਤੀ, ਹੰਡਿਆਇਆ, ਗਗਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕੋਠੇ ਜੰਡੋਕੇ, ਬੀਕਾ ਸੂਚ ਪੱਤੀ, ਹੰਡਿਆਇਆ ਅਤੇ 4/5 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।