ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Fri, 16 Jan 2026 04:55 PM (IST)
Updated Date: Sat, 17 Jan 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਜਸਪ੍ਰੀਤ ਸਿੰਘ ਉਰਫ ਸਾਜਨ ਪੁੱਤਰ ਸਤਨਾਮ ਸਿੰਘ ਵਾਸੀ ਬੱਸ ਸਟੈਂਡ ਨਜ਼ਦੀਕ ਬਡਬਰ ਨੇ ਬਿਆਨ ਤਹਿਰੀਰ ਕੀਤਾ ਕਿ ਮਿਤੀ 14 ਜਨਵਰੀ ਨੂੰ ਉਹ ਨਾਨਕੇ ਭੈਣੀ ਮਹਿਰਾਜ ਗਿਆ ਸੀ, ਉਹ ਆਪਣੇ ਮਾਮੇ ਰਾਮਪਾਲ ਸਿੰਘ ਪੁੱਤਰ ਅਮਰ ਸਿੰਘ ਨਾਲ ਗਲੀ ’ਚ ਖੜ੍ਹਾ ਸੀ, ਜਿੱਥੇ ਸੋਕੀ ਖਾਨ ਪੁੱਤਰ ਜੋਰੀ ਖਾਨ ਵਾਸੀ ਭੈਣੀ ਮਹਿਰਾਜ ਆਇਆ, ਜਿਸਨੇ ਹੱਥ ’ਚ ਫੜੇ ਬਾਲੇ ਦਾ ਵਾਰ ਉਸਦੇ ਤੇ ਉਸਦੇ ਮਾਮੇ ਰਾਮਪਾਲ ਸਿੰਘ ਪਰ ਕੀਤਾ, ਜਿਸਨੇ ਉਸਦੀ ਕੁੱਟਮਾਰ ਕੀਤੀ, ਉਸਦੇ ਕਾਫੀ ਸੱਟਾਂ ਲੱਗੀਆਂ। ਲੋਕਾਂ ਦਾ ਇੱਕਠ ਹੁੰਦਾ ਦੇਖ ਸੋਕੀ ਖਾਨ ਮੌਕੇ ਤੋਂ ਹਥਿਆਰ ਸਮੇਤ ਧਮਕੀਆਂ ਦਿੰਦਾ ਹੋਇਆ ਭੱਜ ਗਿਆ। ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ।