ਡੋਪ ਟੈਸਟ ਪਾਜੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
ਡੋਪ ਟੈਸਟ ਪੋਜੀਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
Publish Date: Sat, 10 Jan 2026 03:58 PM (IST)
Updated Date: Sun, 11 Jan 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਡੋਪ ਟੈਸਟ ਪਾਜੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੌਰਾਨੇ ਗਸ਼ਤ ਪੁਲਿਸ ਪਾਰਟੀ ਦੁਸ਼ਿਹਰਾ ਗਰਾਉਂਡ ਤੋਂ ਆਵਾ ਬਸਤੀ ਸਾਈਡ ਜਾ ਰਹੀ ਸੀ ਤਾਂ ਸਾਹਮਣੇ ਤੋਂ ਇਕ ਲੜਕਾ ਆਉਂਦਾ ਦਿਖਾਈ ਦਿੱਤਾ, ਜਿਸਦਾ ਕੋਈ ਨਸ਼ਾ ਕੀਤਾ ਜਾਪਦਾ ਸੀ ਜਿਸਦਾ ਸਿਵਲ ਹਸਪਤਾਲ ਬਰਨਾਲਾ ਤੋਂ ਡੋਪ ਟੈਸਟ ਕਰਵਾਇਆ ਗਿਆ, ਜੋ ਪਾਜੇਟਿਵ ਆਇਆ। ਪੁਲਿਸ ਨੇ ਉਕਤ ਮਾਮਲੇ ’ਚ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਰਾਜੂ ਸਿੰਘ ਵਾਸੀ ਰਾਮਦੇਵ ਨਗਰ ਗਲੀ ਨੰਬਰ 02 ਨੇੜੇ ਗੁਪਤਾ ਮੈਰਿਜ ਪੈਲੇਸ ਰਾਏਕੋਟ ਰੋਡ ਬਰਨਾਲਾ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ।