ਚਾਂਦੀ ਦੀ ਚੇਨ ਤੇ ਕੜਾ ਖੋਹਣ ਵਾਲੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ
ਚਾਂਦੀ ਦੀ ਚੇਨ ਤੇ ਕੜਾ ਖੋਹਣ ਵਾਲੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ
Publish Date: Mon, 05 Jan 2026 05:10 PM (IST)
Updated Date: Tue, 06 Jan 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਚਾਂਦੀ ਦੀ ਚੇਨ ਤੇ ਕੜਾ ਖੋਹਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਮੁਨੀਸ਼ ਕੁਮਾਰ ਪੁੱਤਰ ਲੇਖ ਰਾਜ ਵਾਸੀ ਪਿਆਰਾ ਕਾਲੋਨੀ ਪੱਤੀ ਰੋਡ ਗਲੀ ਨੰਬਰ 3 ਬਰਨਾਲਾ ਨੇ ਬਿਆਨ ਕੀਤਾ ਮਿਤੀ 30 ਦਸੰਬਰ ਨੂੰ ਉਸਦਾ ਛੋਟਾ ਲੜਕਾ ਪ੍ਰਣਵ ਉਮਰ ਕਰੀਬ 15 ਸਾਲ ਜੋ ਕਿ ਦਾਣਾ ਮੰਡੀ ਬਰਨਾਲਾ ਵਿਖੇ ਬਣੀ ਗਊਸਾਲਾ ਵਿੱਚੋਂ ਹਰਾ ਚਾਰਾ ਪਾ ਕੇ ਸਕੂਟਰੀ ’ਤੇ ਘਰ ਵਾਪਿਸ ਆ ਰਿਹਾ ਸੀ ਤਾਂ ਜਦੋਂ ਉਸਦਾ ਲੜਕਾ ਪਾਣੀ ਵਾਲੀ ਟੈਂਕੀ, ਦਾਣਾ ਮੰਡੀ ਬਰਨਾਲਾ ਨੇੜੇ ਮੋੜ ਨਜ਼ਦੀਕ ਪੁੱਜਾ ਤਾਂ ਦੋ ਨਾ-ਮਾਲੂਮ ਨੌਜਵਾਨ ਲੜਕਿਆਂ ਨੇ ਉਸਦੇ ਲੜਕੇ ਦੀ ਸਕੂਟਰੀ ਨੂੰ ਰੋਕ ਲਿਆ ਤੇ ਉਸਦੇ ਲੜਕੇ ਨੂੰ ਕਿਹਾ ਕਿ ਸਾਨੂੰ ਕਪਾਹ ਮੰਡੀ ਬਰਨਾਲਾ ਵਿਖੇ ਛੱਡ ਆ ਤਾਂ ਉਕਤ ਦੋਵੇ ਨੌਜਵਾਨਾਂ ਨੇ ਉਸਦੇ ਲੜਕੇ ਨੂੰ ਕਿਹਾ ਕਿ ਇੱਥੇ ਹੀ ਸਕੂਟਰੀ ਰੋਕ ਦੇਵੇਂ ਤਾਂ ਉਸਦੇ ਲੜਕੇ ਨੇ ਡਰ ਦੇ ਮਾਰੇ ਸਕੂਟਰੀ ਰੋਕ ਲਈ ਤਾਂ ਇੰਨੇ ’ਚ ਇਕ ਨਾ-ਮਾਲੂਮ ਨੌਜਵਾਨ ਨੇ ਸਕੂਟਰੀ ਦੀ ਚਾਬੀ ਕੱਢ ਲਈ ਤੇ ਦੂਸਰੇ ਨਾ-ਮਾਲੂਮ ਨੌਜਵਾਨ ਨੇ ਉਸਦੇ ਲੜਕੇ ਦੇ ਗਲ ਵਿਚ ਪਾਈ ਚਾਂਦੀ ਦੀ ਚੈਨ ਵਜਨੀ ਕਰੀਬ 5 ਤੋਲੇ ਝਪਟ ਮਾਰ ਕੇ ਖੋਹ ਲਈ ਅਤੇ ਫਿਰ ਚਾਬੀ ਕੱਡਣ ਵਾਲੇ ਨਾ-ਮਾਲੂਮ ਨੌਜਵਾਨ ਨੇ ਉਸਦੇ ਲੜਕੇ ਦੇ ਸੱਜੇ ਹੱਥ ਵਿਚ ਪਾਇਆ ਚਾਂਦੀ ਦਾ ਕੜ੍ਹਾ ਵਜਨੀ ਕਰੀਬ 5 ਤੋਲੇ ਵੀ ਧੱਕੇ ਨਾਲ ਖੋਹ ਲਿਆ ਤੇ ਸਕੂਟਰੀ ਦੀ ਚਾਬੀ ਦੂਰ ਚਲਾ ਕੇ ਮਾਰੀ ਤੇ ਉਸਦਾ ਲੜਕਾ ਚਾਬੀ ਚੱਕਣ ਲਈ ਗਿਆ ਤਾ ਦੋਵੇਂ ਨਾ-ਮਾਲੂਮ ਨੌਜਵਾਨ ਮੌਕੇ ਤੋਂ ਚਾਂਦੀ ਦੀ ਚੈਨ ਤੇ ਕੜਾ ਖੋਹਕੇ ਫ਼ਰਾਰ ਹੋ ਗਏ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।