ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪਤੀ ਪਤਨੀ ਖਿਲਾਫ ਮਾਮਲਾ ਦਰਜ
Publish Date: Sat, 03 Jan 2026 05:36 PM (IST)
Updated Date: Sun, 04 Jan 2026 04:09 AM (IST)

ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਵੱਲੋਂ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ੈਂਕੀ ਪੁੱਤਰ ਮੰਗਲ ਸੈਨ ਨੇ ਬਿਆਨ ਦਰਜ ਕਰਵਾਏ ਸੀ ਜਿਸ ਦੇ ਆਧਾਰ ’ਤੇ ਪ੍ਰਵੀਨ ਕੁਮਾਰ ਤੇ ਉਸਦੀ ਪਤਨੀ ਉੱਪਰ ਪਰਚਾ ਦਰਜ ਕੀਤਾ ਗਿਆ ਹੈ। ਪ੍ਰਵੀਨ ਕੁਮਾਰ ਤੇ ਉਸਦੀ ਪਤਨੀ ਦੇ ਵੱਲੋਂ ਆਸਥਾ ਕਾਲੋਨੀ ਦਾ ਇਕ ਪਲਾਟ ਨੂੰ ਵੇਚਣ ਦੇ ਮਾਮਲੇ ’ਚ 31 ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰਨ ਦਾ ਮਾਮਲਾ ਥਾਣਾ ਸਿਟੀ-2 ਦੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ। ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਦੇ ਵੱਲੋਂ ਪਲਾਟ ਦੇ ਵਿਚ ਠੱਗੀ ਦੇ ਮਾਮਲੇ ’ਚ ਪਤੀ-ਪਤਨੀ ’ਤੇ ਮੁਕਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਸ਼ਿਕਾਇਤ ਕਰਤਾ ਸ਼ੈਂਕੀ ਅਰੋੜਾ ਪੁੱਤਰ ਮੰਗਲ ਸੈਨ ਵਾਸੀ ਸੇਖਾ ਰੋਡ ਗਲੀ ਨੰਬਰ 4 ਨੇ ਬਿਆਨ ਲਿਖਵਾਇਆ ਕਿ ਆਸਥਾ ਕਾਲੋਨੀ ਦਾ ਪਲਾਟ ਨੰਬਰ 205 ਜਿਸ ਦਾ ਸਾਈਜ਼ 21* 53 ਕਰੀਬ 124 ਗਜ ਹੈ। ਪ੍ਰਵੀਨ ਕੁਮਾਰ ਅਤੇ ਉਸ ਦੀ ਪਤਨੀ ਦੇ ਨਾਲ ਪਲਾਟ ਨੂੰ ਲੈ ਕੇ ਜੋ ਸੌਦਾ 46 ਲੱਖ 30 ਹਜ਼ਾਰ ਦੇ ਵਿਚ ਹੋਇਆ ਸੀ ਅਤੇ ਮੈਨੂੰ ਵੇਚਣ ਦਾ ਇਕਰਾਰ ਕੀਤਾ ਸੀ। ਜਿਸ ਦੀ 14 ਲੱਖ 95 ਹਜ਼ਾਰ ਰਕਮ ਬੈਂਕ ਰਾਹੀਂ ਖਾਤਾ ’ਚ ਟ੍ਰਾਂਸਫਰ ਕਰ ਦਿੱਤੀ ਸੀ। ਪ੍ਰਵੀਨ ਕੁਮਾਰ ਤੇ ਉਸ ਦੀ ਪਤਨੀ ਨੇ ਮੈਨੂੰ ਕਬਜ਼ਾ ਦੇ ਦਿੱਤਾ ਸੀ ਅਤੇ ਪੁਰਾਣੀਆਂ ਅਸਲ ਰਜਿਸਟਰੀਆਂ ਵੀ ਮੈਨੂੰ ਦੇ ਦਿੱਤੀਆਂ ਸੀ। ਜਿਸ ’ਚ ਬੈਂਕ ਰਾਹੀਂ ਦਿੱਤੀ ਗਈ ਪੇਮੈਂਟ ਤਾਂ ਮੈਨੂੰ ਵਾਪਸ ਕਰ ਦਿੱਤੀ ਹੈ ਪਰ ਜੋ ਲੱਖਾਂ ਰੁਪਏ ਨਕਦ ਦਿੱਤੇ ਸੀ ਉਸ ’ਚ ਸਾਜਿਸ਼ ਤਹਿਤ ਠੱਗੀ ਕੀਤੀ ਹੈ। ਮੇਰੇ ਕੋਲੋਂ ਪਲਾਟ ਦੀ ਪੂਰੀ ਰਕਮ ਹਾਸਲ ਕਰ ਕੇ ਉਸਦਾ ਮੁਖਤਿਆਰ ਨਾਮਾ ਮੇਰੇ ਨਾਮ ’ਤੇ ਰਜਿਸਟਰ ਕਰਵਾ ਕੇ ਬਾਅਦ ’ਚ ਉਸ ਨੂੰ ਕੈਂਸਲ ਕਰਵਾ ਕੇ ਮੇਰੇ ਨਾਲ ਠੱਗੀ ਕੀਤੀ ਹੈ। ਜਿਸ ਤਹਿਤ ਥਾਣਾ ਸਿਟੀ-2 ਪੁਲਿਸ ਦੇ ਵੱਲੋਂ ਮਾਮਲੇ ਦੀ ਪੂਰੀ ਪੜਤਾਲ ਕਰਦਿਆਂ ਪ੍ਰਵੀਨ ਕੁਮਾਰ ਤੇ ਉਸਦੀ ਪਤਨੀ ਦੇ ਖ਼ਿਲਾਫ਼ ਠੱਗੀ ਮਾਰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।