ਡੋਪ ਟੈਸਟ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
ਡੋਪ ਟੈਸਟ ਪੋਜੀਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ
Publish Date: Fri, 10 Apr 2026 04:14 PM (IST)
Updated Date: Sat, 11 Apr 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਥਾਣਾ ਧਨੌਲਾ ਦੀ ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਚੈਕਿੰਗ ਦੌਰਾਨ ਧਨੌਲਾ ਤੋਂ ਮਾਨਾ ਪਿੰਡੀ ਧਨੌਲਾ ਵੱਲ ਜਾ ਰਹੇ ਸੀ ਤਾਂ ਜਦੋਂ ਮੇਨ ਰੋਡ ਧਨੌਲਾ ਬਰਨਾਲਾ ਪਰ ਬਾਬਾ ਟੇਕ ਸਿੰਘ ਗੁਰੂਘਰ ਸਾਹਿਬ ਤੋਂ ਅੱਗੇ ਡਰੇਨ ਪੁਲ ਬਾਹੱਦ ਧਨੌਲਾ ਪੁੱਜੇ ਤਾਂ ਇੱਕ ਮੋਨਾ ਵਿਅਕਤੀ ਪ੍ਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਹਰੀਗੜ ਡਿੱਕ ਡੋਲੇ ਖਾਦਾ ਆਉਦਾ ਵਿਖਾਈ ਦਿੱਤਾ, ਜਿਸਦਾ ਡੋਪ ਟੈਸਟ ਕਰਾਉਣ ’ਤੇ ਪਾਜ਼ੇਟਿਵ ਆਉਣ ’ਤੇ ਮਾਮਲਾ ਦਰਜ ਕੀਤਾ ਗਿਆ।