ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਖਿਲਾਫ਼ ਮਾਮਲਾ ਦਰਜ
Publish Date: Fri, 10 Apr 2026 04:16 PM (IST)
Updated Date: Sat, 11 Apr 2026 04:00 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਬਰਨਾਲਾ ਦੀ ਪੁਲਿਸ ਨੇ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਦੱਈ ਹਰਬੰਸ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਔਲਖ ਪੱਤੀ ਠੀਕਰੀਵਾਲ ਨੇ ਬਿਆਨ ਕੀਤਾ ਕਿ ਉਹ ਰੋਜ਼ਾਨਾ ਆਪਣੇ ਖੇਤ ਰਾਏਸਰ ਵਾਲੀ ਸੜਕ ’ਤੇ ਸਾਈਕਲ ’ਤੇ ਸੈਰ ਕਰਨ ਲਈ ਜਾਂਦਾ ਹਾਂ, 8 ਅਪ੍ਰੈਲ ਨੂੰ 06.45 ਏਐੱਮ ’ਤੇ ਉਹ ਰੋਜ਼ਾਨਾ ਦੀ ਤਰ੍ਹਾਂ ਸਾਈਕਲ ’ਤੇ ਆਪਣੇ ਖੇਤ ਵੱਲੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਜਦੋਂ ਉਹ ਨੇੜੇ ਕੁਟੀਆ ਵਾਲੇ ਰਸਤੇ ਪਿੰਡ ਠੀਕਰੀਵਾਲ ਪੁੱਜਾ ਤਾਂ ਉਸਦੇ ਪਿੱਛੋ ਦੀ ਇੱਕ ਮੋਟਰਸਾਈਕਲ ਜਿਸਨੂੰ ਕੋਈ ਨਾਮਾਲੂਮ ਵਿਅਕਤੀ ਚਲਾ ਰਿਹਾ ਸੀ, ਜਿਸਦੀ ਪਿਛਲੀ ਸੀਟ ’ਤੇ ਰੁਪਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮਾਨ ਪੱਤੀ ਠੀਕਰੀਵਾਲ ਬੈਠਾ ਸੀ, ਜਿਨ੍ਹਾਂ ਨੇ ਉਸਦੇ ਅੱਗੇ ਮੋਟਰਸਾਈਕਲ ਲਗਾ ਕੇ ਉਸਨੂੰ ਘੇਰ ਲਿਆ ਅਤੇ ਰੁਪਿੰਦਰ ਸਿੰਘ ਉਕਤ ਨੇ ਆਪਣੇ ਡੱਬ ’ਚੋਂ ਲੋਹੇ ਦਾ ਦਾਹ ਕੱਢ ਲਿਆ ਤੇ ਉਸਨੂੰ ਲਲਕਾਰਾ ਮਾਰਕੇ ਕਿਹਾ ਕਿ ਸਾਡੇ ਖ਼ਿਲਾਫ਼ ਦਰਖਾਸਤਾਂ ਦੇਣ ਦਾ ਸਬਕ ਸਿਖਾਉਦੇ ਹਾਂ ਦਾਹ ਦਾ ਵਾਰ ਜਾਨੋ ਮਾਰਨ ਦੀ ਨੀਅਤ ਨਾਲ ਸਿੱਧਾ ਉਸਦੇ ਸਿਰ ’ਤੇ ਕੀਤਾ ਜੋ ਉਸਦੇ ਸਿਰ ਦੇ ਖੱਬੇ ਪਾਸੇ ਕੰਨ ਤੋਂ ਉੱਪਰ ਸਿਰ ’ਤੇ ਵੱਜਾ, ਜਿਸ ਨਾਲ ਉਹ ਲਹੂ ਲੂਹਾਣ ਹੋ ਗਿਆ ਤੇ ਹੇਠਾਂ ਡਿੱਗ ਪਿਆ, ਫਿਰ ਨਾਮਾਲੂਮ ਵਿਅਕਤੀਆਂ ਨੇ ਉਸਦੇ ਹੇਠਾਂ ਡਿੱਗੇ ਦੇ ਪੈਰਾਂ ਨਾਲ ਠੁੱਡੇ ਮਾਰੇ ਤਾਂ ਉਸਨੇ ਮਾਰਤਾ ਮਾਰਤਾ ਦਾ ਰੌਲਾ ਪਾਇਆ। ਇਸਦੀ ਵਜਾ ਰੰਜਸ ਇਹ ਹੈ ਕਿ ਮਿਤੀ 05 ਮਾਰਚ ਨੂੰ ਉਨ੍ਹਾਂ ਦੀ ਕਿਸੇ ਗੱਲੋ ਤਕਰਾਰ ਹੋ ਗਈ ਸੀ, ਜਿਸਤੋਂ ਬਾਅਦ ਰੁਪਿੰਦਰ ਸਿੰਘ ਉਨ੍ਹਾਂ ਨੂੰ ਤੰਗ ਪਰੇਸਾਨ ਕਰਦਾ ਅਤੇ ਧਮਕੀਆਂ ਦਿੰਦਾ ਸੀ, ਫਿਰ ਇਸਤੋਂ ਪਰੇਸਾਨ ਹੋ ਕੇ ਉਨ੍ਹਾਂ ਨੇ ਐੱਸਐੱਸਪੀ ਬਰਨਾਲਾ ਨੂੰ ਦਰਖਾਸਤ ਦਿੱਤੀ ਸੀ।