ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Tue, 10 Feb 2026 03:43 PM (IST)
Updated Date: Wed, 11 Feb 2026 03:59 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਰਜਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰੂਨਾਨਕਪੁਰਾ ਮਹੁੱਲਾ ਬਰਨਾਲਾ ਨੇ ਬਿਆਨ ਦਿੱਤਾ ਕਿ ਉਹ ਵਾਲਮਿਕੀ ਚੌਕ ਬਰਨਾਲਾ ਵਿਖੇ ਫਾਸਟ ਫੂਡ ਦੀ ਰੇਹੜੀ ਲਗਾਉਂਦਾ ਹੈ, 8 ਫਰਵਰੀ ਨੂੰ ਮਨਜੀਤ ਸਿੰਘ ਉਰਫ ਪ੍ਰਿੰਸ ਪੁੱਤਰ ਅਜਮੇਰ ਸਿੰਘ ਵਾਸੀ ਗੁਰੂਨਾਨਕਪੁਰਾ ਮੁਹੱਲਾ ਬਰਨਾਲਾ, ਬਲਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਗੁਰੂਨਾਨਕਪੁਰਾ ਮੁਹੱਲਾ ਬਰਨਾਲਾ ਨੇ ਉਸਦੀ ਰੇਹੜੀ ’ਤੇ ਆ ਕੇ ਉਸਤੋਂ ਪੈਸਿਆਂ ਦੀ ਮੰਗ ਕੀਤੀ, ਜਿਨ੍ਹਾਂ ਨੂੰ ਪੈਸੇ ਨਾ ਦੇਣ ’ਤੇ ਉਕਤਾਨ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ, ਉਸਦੀ ਰੇਹੜੀ ਤੋਂ 7000 ਰੁਪਏ ਤੇ ਇਕ ਮੋਬਾਈਲ ਚੁੱਕ ਲਿਆ ਅਤੇ ਉਸਦੀ ਰੇਹੜੀ ਪਲਟਾ ਦਿੱਤੀ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਉਕਤਾਨ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।