ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Sat, 31 Jan 2026 04:28 PM (IST)
Updated Date: Sun, 01 Feb 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ 02 ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਸੰਦੀਪ ਗਿੱਲ ਪੁੱਤਰ ਰਣਧੀਰ ਸਿੰਘ ਵਾਸੀ ਬਨਾਰਸੀ ਤਹਿਸੀਲ ਮੂਣਕ ਥਾਣਾ ਖਨੌਰੀ ਦੇ ਹੋਟਲ ਵਿਵਾਨ ਹੋਟਲ ਬਰਨਾਲਾ ’ਚ ਗੁਰਸੇਵਕ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਵਾਰਡ ਨੰਬਰ 17, ਬਰਨਾਲਾ, 2. ਮੱਖਣ ਰਾਮ ਪੁੱਤਰ ਖੰਡੀ ਰਾਮ ਵਾਸੀ ਵਾਰਡ ਨੰਬਰ 9, ਬਾਜ਼ੀਗਰ ਬਸਤੀ ਤਪਾ, 3. ਜਤਨ ਰਾਮ ਪੁੱਤਰ ਸੁਰਜਨ ਰਾਮ ਵਾਸੀ ਵਾਰਡ ਨੰਬਰ 09, ਬਾਜ਼ੀਗਰ ਬਸਤੀ ਤਪਾ, ਉਕਤਾਨ ਰੁੱਕੇ ਸਨ। ਜਿਨ੍ਹਾਂ ’ਚੋਂ ਰਾਤ ਨੂੰ ਗੁਰਸੇਵਕ ਸਿੰਘ ਆਪਣੇ ਨਾਲ ਦੀ ਲੜਕੀ ਦੀ ਕੁੱਟਮਾਰ ਕਰਨ ਲੱਗਾ। ਜਿਸਨੂੰ ਉਸਦੇ ਹੋਟਲ ਦਾ ਮੇਨੈਜਰ ਅਜਿਹਾ ਕਰਨ ਤੋਂ ਉਸਨੂੰ ਰੋਕਣ ਲੱਗਾ। ਜਿਸ ਕਾਰਨ ਗੁਰਸੇਵਕ ਸਿੰਘ ਨੇ ਉਸਦੇ ਮੈਨੇਜਰ ਦੀ ਕੁੱਟਮਾਰ ਕਰ ਕੇ ਧਮਕੀਆਂ ਦੇ ਕੇ ਕਾਰ ’ਚ ਸਵਾਰ ਹੋ ਕੇ ਭੱਜ ਗਿਆ ਤੇ ਮੱਖਣ ਰਾਮ, ਜਤਨ ਰਾਮ ਉਕਤਾਨ ਰਿਸੈਪਸ਼ਨ ’ਤੇ ਜਾ ਕੇ ਗਲਤ ਬੋਲ ਕੇ ਰੁਪਏ ਵਾਪਿਸ ਮੰਗਣ ਲੱਗ ਪਏ ਅਤੇ ਫਿਰ ਹੋਟਲ ਦੇ ਸਾਮਾਨ ਦੀ ਭੰਨ-ਤੋੜ ਕਰ ਕੇ ਮੌਕੇ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜ ਗਏ।