: ਜ਼ਰੂਰੀ-------------ਮਾਂ ਧੀ ਨੂੰ ਮਹਿਲਾ ਕਮਿਸ਼ਨ ਦੇ ਦਫ਼ਤਰ ਨਹੀਂ ਮਿਲਿਆ ਇਨਫ਼ਾਸ
ਮਾਮਲਾ: ਪਾਣੀ ਦੀ ਟੈਂਕੀ ’ਤੇ ਚੜੀਆਂ ਪੈਟਰੋਲ ਦੀ ਬੋਤਲ ਲੈ ਕੇ ਮਾਵਾਂ ਧੀਆਂ ਦਾ
Publish Date: Mon, 06 Apr 2026 07:37 PM (IST)
Updated Date: Tue, 07 Apr 2026 04:09 AM (IST)
ਮਾਮਲਾ: ਪਾਣੀ ਦੀ ਟੈਂਕੀ ’ਤੇ ਚੜੀਆਂ ਪੈਟਰੋਲ ਦੀ ਬੋਤਲ ਲੈ ਕੇ ਮਾਵਾਂ ਧੀਆਂ ਦਾ
: ਸੋਮਵਾਰ ਨੂੰ ਫਿਰ ਤੋਂ ਟੈਂਕੀ ’ਤੇ ਚੜ੍ਹੀਆ ਮਾਂ ਤੇ ਧੀ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਦੀ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈਕੇ ਚੜੀਆਂ ਅੰਮ੍ਰਿਤਧਾਰੀ ਗੁਰਸਿੱਖ ਮਾਵਾਂ ਧੀਆਂ ਨੂੰ ਮਹਿਲਾ ਕਮਿਸ਼ਨ ਵਲੋ ਭੇਜੇ ਪੱਤਰ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਆਪਣੇ ਦਫ਼ਤਰ ਬੁਲਾਇਆ ਗਿਆ ਸੀ। ਪਰ ਮਹਿਲਾ ਕਮਿਸ਼ਨ ਦਫਤਰ ’ਚ ਪੀੜ੍ਹਤ ਮਾਂ ਧੀ ਨੂੰ ਇਨਸਾਫ਼ ਨਾ ਮਿਲਣ ਦੀ ਸੂਰਤ ’ਚ ਉਨ੍ਹਾਂ ਵਲੋਂ ਫਿਰ ਤੋਂ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਦੋਵੇ ਮਾਵਾਂ ਧੀਆਂ ਫਿਰ ਤੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈਆਂ ਹਨ। ਜਾਣਕਾਰੀ ਅਨੁਸਾਰ ਪੀੜਤ ਔਰਤ ਗੁਰਜੀਤ ਕੌਰ ਆਪਣੇ ਪਤੀ ਨਰਾਇਣ ਸਿੰਘ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਆਪਣੀ ਧੀ ਮਨਵੀਰ ਕੌਰ ਨੂੰ ਨਾਲ ਲੈ ਕੇ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜਕੇ ਪਿਛਲੇ ਚਾਰ ਦਿਨਾਂ ਤੋਂ ਇਨਸਾਫ ਦੀ ਗੁਹਾਰ ਲਾ ਰਹੀ ਹੈ। ਇਸ ਸਬੰਧੀ ਮਹਿਲਾ ਕਮਿਸ਼ਨ ਵਲੋਂ ਐਸਐਸਪੀ ਬਰਨਾਲਾ ਤੇ ਡੀਸੀ ਬਰਨਾਲਾ ਨੂੰ ਪੱਤਰ ਜਾਰੀ ਕੀਤਾ ਗਿਆ ਤੇ ਪੀੜ੍ਹਤ ਮਾਂ ਧੀ ਨੂੰ ਆਪਣੇ ਦਫ਼ਤਰ ਬੁਲਾਇਆ ਸੀ। ਪਰ ਉੰਥੇ ਪੀੜ੍ਹਤ ਧਿਰ ਨੂੰ ਇਨਸਾਫ਼ ਨਾ ਮਿਲਣ ਤੋਂ ਖਫ਼ਾ ਮਾਂ ਧੀ ਨੇ ਫਿਰ ਟੈਂਕੀ ’ਤੇ ਚੜ੍ਹ ਗਈਆਂ ਹਨ।
: ਇਨਸਾਫ਼ ਮਿਲਣ ਤੱਕ ਪ੍ਰਦਰਸ਼ਨ ਰੱਖਿਆ ਜਾਵੇਗਾ ਜਾਰੀ: ਨਹਿੰਗ ਨਰਦੇਵ ਸਿੰਘ
ਇਸ ਸਬੰਧੀ ਗੱਲਬਾਤ ਕਰਦਿਆਂ ਨਹਿੰਗ ਨਰਦੇਵ ਸਿੰਘ ਨੇ ਕਿਹਾ ਕਿ ਉਹ ਵੀ ਪੀੜ੍ਹਤ ਮਾਂ ਧੀ ਨਾਲ ਕਮਿਸ਼ਨ ਦਫ਼ਤਰ ਗਏ ਸਨ। ਪਰ ਉੱਥੇ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਸਗੋਂ ਮਹਿਲਾ ਕਮਿਸ਼ਨ ਵਲੋਂ ਇਹ ਕਿਹਾ ਗਿਆ ਕਿ ਮਾਂ ਧੀ ਦੀ ਕੁੱਟਮਾਰ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰਦਰਸ਼ਨ ਨੂੰ ਹੁਣ ਵੱਡੇ ਪੱਧਰ ’ਤੇ ਸ਼ੁਰੂ ਕਰਨਗੇ। ਉਨ੍ਹਾਂ ਦੀ ਹਮਾਇਤ ’ਚ ਲੱਖਾ ਸਿਧਾਣਾ, ਭਾਨਾ ਸਿੰਘ ਸਿੱਧੂ ਤੇ ਪਿੰਡ ਵਾਸੀ ਵੀ ਆ ਗਏ ਹਨ। ਉਨ੍ਹਾਂ ਵਲੋਂ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।