- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਮਲਾ: ਪਾਣੀ ਦੀ ਟੈਂਕੀ ’ਤੇ ਚੜੀਆਂ ਪੈਟਰੋਲ ਦੀ ਬੋਤਲ ਲੈ ਕੇ ਮਾਵਾਂ ਧੀਆਂ ਦਾ

ਸ਼ਨਿਚਰਵਾਰ ਰਾਤ 11:30 ਵਜੇ ਕਮਿਸ਼ਨ ਦਾ ਪੱਤਰ ਲੈ ਕੇ ਪਹੁੰਚੇ ਅਧਿਕਾਰੀ
ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਬਰਨਾਲਾ ਨੂੰ ਭੇਜਿਆ ਸਪੈਸ਼ਲ ਪੱਤਰ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਦੀ ਪਾਣੀ ਦੀ ਟੈਂਕੀ ’ਤੇ ਪੈਟਰੋਲ ਦੀ ਬੋਤਲ ਲੈਕੇ ਚੜ੍ਹੀਆਂ ਅੰਮ੍ਰਿਤਧਾਰੀ ਗੁਰਸਿੱਖ ਮਾਂ-ਧੀ ਵੱਲੋਂ ਅਜੇ ਵੀ ਪਾਣੀ ਦੀ ਟੈਂਕੀ ’ਤੇ ਮੋਰਚਾ ਜਾਰੀ ਹੈ। ਪੀੜਤ ਔਰਤ ਗੁਰਜੀਤ ਕੌਰ ਆਪਣੇ ਪਤੀ ਨਰਾਇਣ ਸਿੰਘ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਧੀ ਮਨਵੀਰ ਕੌਰ ਨੂੰ ਨਾਲ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹਕੇ ਪਿਛਲੇ ਤਿੰਨ ਦਿਨਾਂ ਤੋਂ ਇਨਸਾਫ ਦੀ ਗੁਹਾਰ ਲਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪ੍ਰਮੁੱਖਤਾ ਨਾਲ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਜਿਸ ਨੂੰ ਲੈ ਕੇ ਹੁਣ ਖ਼ਬਰ ਦਾ ਅਸਰ ਦੇਖਣ ਨੂੰ ਮਿਲਿਆ ਹੈ। ਜਿੱਥੇ ਪਿਛਲੀ ਲੰਘੀ ਰਾਤ ਨੂੰ 11:30 ਵਜੇ ਦੇ ਕਰੀਬ ਡੀਐੱਸਪੀ ਜਸਵਿੰਦਰ ਕੌਰ ਬਰਨਾਲਾ ਸਮੇਤ ਪੁਲਿਸ ਪਾਰਟੀ ਮੌਕੇ ਵਾਲੀ ਥਾਂ ’ਤੇ ਪਹੁੰਚੇ। ਜੋ ਮਹਿਲਾ ਕਮਿਸ਼ਨ ਵੱਲੋਂ ਪਾਣੀ ਦੀ ਟੈਂਕੀ ’ਤੇ ਚੜ੍ਹੀ ਪੀੜਤ ਔਰਤ ਗੁਰਜੀਤ ਕੌਰ ਨੂੰ 6 ਅਪ੍ਰੈਲ ਨੂੰ 11 ਵਜੇ ਮਹਿਲਾ ਕਮਿਸ਼ਨ ਦੇ ਦਫ਼ਤਰ ’ਚ ਬੁਲਾਇਆ ਗਿਆ ਹੈ। ਇਸ ਸਬੰਧੀ ਮਹਿਲਾ ਕਮਿਸ਼ਨ ਵੱਲੋਂ ਇਕ ਸਪੈਸ਼ਲ ਪੱਤਰ ਜ਼ਿਲ੍ਹਾ ਬਰਨਾਲਾ ਦੇ ਡੀਸੀ ਤੇ ਐੱਸਐੱਸਪੀ ਬਰਨਾਲਾ ਦੇ ਰਾਹੀਂ ਸੌਂਪਿਆ ਗਿਆ ਹੈ। ਇਸ ਮੌਕੇ ਡੀਐੱਸਪੀ ਜਸਵਿੰਦਰ ਕੌਰ ਵੱਲੋਂ ਪਾਣੀ ਦੀ ਟੈਂਕੀ ’ਤੇ ਚੜ੍ਹੀ ਪੀੜਿਤ ਔਰਤ ਗੁਰਜੀਤ ਕੌਰ ਨੂੰ ਮਹਿਲਾ ਕਮਿਸ਼ਨ ਦੇ ਪੱਤਰ ਰਾਹੀਂ 6 ਅਪ੍ਰੈਲ ਨੂੰ ਬੁਲਾਉਣ ਦੀ ਜਾਣਕਾਰੀ ਦਿੱਤੀ ਗਈ। ਪਾਣੀ ਦੀ ਟੈਂਕੀ ’ਤੇ ਚੜ੍ਹੀ ਪੀੜਿਤ ਔਰਤ ਗੁਰਜੀਤ ਕੌਰ ਤੇ ਦਸਮੇਸ਼ ਤਰਨਾ ਦਲ ਦੇ ਜ਼ਿਲ੍ਹਾ ਬਠਿੰਡਾ ਦੇ ਮੁੱਖ ਜਥੇਦਾਰ ਬੱਲਮ ਸਿੰਘ ਤਲਵੰਡੀ ਨੇ ਮੀਡੀਆ ਦਾ ਧੰਨਵਾਦ ਕਰਦੇ ਜਾਣਕਾਰੀ ਦਿੱਤੀ ਕਿ ਪਾਣੀ ਦੀ ਟੈਂਕੀ ’ਤੇ ਚੜ੍ਹੀ ਮਾਂ ਤੇ ਧੀ ਆਪਣੇ ਇਨਸਾਫ ਦੀ ਗੁਹਾਰ ਲਾ ਰਹੀਆਂ ਹਨ। ਪ੍ਰਮੁੱਖਤਾ ਨਾਲ ਦਿਖਾਈਆਂ ਗਈਆਂ ਖ਼ਬਰਾਂ ਦਾ ਅਸਰ ਹੋਇਆ ਹੈ ਜਿੱਥੇ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਵੱਲੋਂ 6 ਅਪ੍ਰੈਲ ਨੂੰ ਕਮਿਸ਼ਨ ਦੇ ਦਫ਼ਤਰ ਬੁਲਾਇਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਪੀੜਤ ਮਾਂ-ਧੀ ਨੂੰ ਇਨਸਾਫ਼ ਮਿਲੇਗਾ। ਉਨ੍ਹਾਂ ਦੱਸਿਆ ਕਿ ਮਹਿਲਾ ਕਮਿਸ਼ਨ ਕੋਲ ਜਥੇਬੰਦੀ ਤੇ ਪੀੜਿਤ ਔਰਤ ਗੁਰਜੀਤ ਕੌਰ ਹੀ ਜਾਵੇਗੀ। ਪਰ ਪਾਣੀ ਦੀ ਟੈਂਕੀ ’ਤੇ ਉਸ ਦੀ ਬੇਟੀ ਮਨਵੀਰ ਕੌਰ ਵੱਲੋਂ ਮੋਰਚਾ ਪਹਿਲਾਂ ਵਾਂਗ ਹੀ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਤੋਂ ਵੀ ਇਨਸਾਫ ਨਹੀਂ ਮਿਲਦਾ ਤਾਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਔਰਤ ਨੇ ਆਪਣੇ ਹੀ ਪਤੀ ਖ਼ਿਲਾਫ਼ ਮੋਰਚਾ ਖੋਲਿਆ : ਡੀਐੱਸਪੀ
ਇਸ ਮਾਮਲੇ ਨੂੰ ਲੈ ਕੇ ਡੀਐੱਸਪੀ ਜਸਵਿੰਦਰ ਕੌਰ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਮਹਿਲਾ ਕਮਿਸ਼ਨ ਵੱਲੋਂ 6 ਅਪ੍ਰੈਲ ਨੂੰ ਕਮਿਸ਼ਨ ਦਫਤਰ ਬੁਲਾਇਆ ਗਿਆ ਹੈ। ਜਿਸ ਦੀ ਜਾਣਕਾਰੀ ਨੋਟ ਕਰਵਾ ਦਿੱਤੀ ਗਈ ਹੈ। ਸੋ ਇਸ ਮਾਮਲੇ ’ਚ ਪਾਣੀ ਦੀ ਟੈਂਕੀ ’ਤੇ ਪਿਛਲੇ ਤਿੰਨ ਦਿਨਾਂ ਤੋਂ ਪੈਟਰੋਲ ਦੀ ਬੋਤਲ ਲੈ ਕੇ ਚੜ੍ਹੀ ਗੁਰਸਿੱਖ ਔਰਤ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਆਪਣੇ ਪਤੀ ਖ਼ਿਲਾਫ਼ ਹੀ ਮੋਰਚਾ ਖੋਲਿਆ ਗਿਆ ਸੀ। ਪਰ ਹੁਣ ਮਹਿਲਾ ਕਮਿਸ਼ਨ ਵੱਲੋਂ ਉਨਾਂ ਨੂੰ ਕਮਿਸ਼ਨ ਦਫਤਰ ਬੁਲਾਇਆ ਗਿਆ ਹੈ। ਜਿੱਥੇ ਉਮੀਦ ਜਤਾਈ ਜਾ ਰਹੀ ਹੈ ਕਿ ਮਹਿਲਾ ਕਮਿਸ਼ਨ ਵੱਲੋਂ ਉਨ੍ਹਾਂ ਨੂੰ ਬਣਦਾ ਇਨਸਾਫ ਮਿਲੇਗਾ।