ਨਸ਼ਾ ਕਰਨ ਦੇ ਮਾਮਲੇ ’ਚ ਪਰਚਾ ਦਰਜ
ਨਸ਼ਾ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ
Publish Date: Mon, 09 Mar 2026 05:43 PM (IST)
Updated Date: Tue, 10 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਤਪਾ ਦੀ ਪੁਲਿਸ ਨੇ ਨਸ਼ਾ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਅਮਰਜੀਤ ਸਿੰਘ ਵਾਸੀ ਸੰਧੂ ਕਲਾਂ, ਬਾਦਲ ਸਿੰਘ ਉਰਫ ਘੋਗਾ ਪੁੱਤਰ ਜਗਦੀਸ ਸਿੰਘ ਵਾਸੀ ਮੌੜ ਨਾਭਾ, ਬਿੱਟੂ ਸਿੰਘ ਉਰਫ ਜਿਊਣਾ ਪੁੱਤਰ ਅਮਰਜੀਤ ਸਿੰਘ ਵਾਸੀ ਮੌੜ ਪਟਿਆਲਾ ਅਤੇ ਰਵੀ ਸਿੰਘ ਉਰਫ ਸਨੀ ਪੁੱਤਰ ਸਿੰਦਾ ਸਿੰਘ ਵਾਸੀ ਮੌੜ ਨਾਭਾ ਜੋ ਕਿ ਚਿੱਟਾ ਆਦਿ ਨਸ਼ਾ ਪੱਤਾ ਕਰਨ ਦੇ ਆਦੀ ਹਨ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਉਕਤਾਨ ਨੂੰ ਗ੍ਰਿਫ਼ਤਾਰ ਕਰਕੇ ਇੱਕ ਸਿਲਵਰ ਪੱਨੀ, ਦੋ ਲਾਇਟਰ ਅਤੇ ਦੋ 20- 20/- ਰੁਪਏ ਦੇ ਕਰੰਸੀ ਨੋਟ ਬਰਾਮਦ ਕਰਵਾਏ।