ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ 'ਤੇ ਹੋਇਆ ਪਰਚਾ
ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ 'ਤੇ ਹੋਇਆ ਪਰਚਾ
Publish Date: Fri, 17 Apr 2026 05:25 PM (IST)
Updated Date: Sat, 18 Apr 2026 04:04 AM (IST)

ਜੇ ਪਰਚਾ ਰੱਦ ਨਾ ਹੋਇਆ ਤਾਂ ਲਾਵਾਂਗੇ ਪੱਕਾ ਧਰਨਾ : ਜ਼ਿਲ੍ਹਾ ਪ੍ਰਧਾਨ ਬਿੱਟੂ ਦੀਵਾਨਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਮੁਸਲਿਮ ਭਾਈਚਾਰੇ ਦੇ ਕੱਟੜ ਆਗੂ ਟਿੰਕੂ ਖਾਨ ਤੇ ਬਰਨਾਲਾ ਪੁਲਿਸ ਵੱਲੋਂ ਭਾਵੇਂ ਇਕ ਮਹੀਨਾ ਪਹਿਲਾਂ ਹੀ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਹੋ ਗਿਆ ਸੀ ਪਰ ਸ਼ੁੱਕਰਵਾਰ ਨੂੰ ਸਵੇਰੇ ਕਾਂਗਰਸੀਆਂ ਦੇ ਆਗੂਆਂ ਵੱਲੋਂ 13 ਮਾਰਚ ਨੂੰ ਕਚਹਿਰੀ ਚੌਕ ਵਿਖੇ ਧਰਨਾ ਦੇਣ, ਟਰੈਫਿਕ ਰੋਕਣ ਤੇ ਸਰਕਾਰੀ ਡਿਊਟੀ ਚ ਵਿਘਨ ਪਾਉਣ ’ਤੇ ਹੋਏ ਮਾਮਲੇ ’ਚ ਇਕ ਮਹੀਨੇ ਬਾਅਦ ਬਾਹਰ ਆਈ ਐੱਫਆਈਆਰ ਦੀ ਕਾਪੀ ’ਚ ਟਿੰਕੂ ਖਾਨ ਦਾ ਵੀ ਨਾਮ ਨਾਮਜਦ ਕੀਤਾ ਗਿਆ ਹੈ। ਬਾਅਦ ਦੁਪਹਿਰ ਕਾਂਗਰਸ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਥੇ ਕਾਂਗਰਸੀ ਆਗੂਆਂ ਦੀ ਪਿੱਠ ਥਾਪੜਦਿਆਂ ਪਰਚਾ ਰੱਦ ਕਰਾਉਣ ਦੀ ਬਰਨਾਲਾ ਪੁਲਿਸ ਤੋਂ ਮੰਗ ਕਰਦਿਆਂ ਆਪਣੀ ਪਾਰਟੀ ਦੇ ਆਗੂ ਤੇ ਵਰਕਰਾਂ ਦੇ ਹੱਕ ਚ ਖੜ੍ਹਨ ਲਈ ਭੁੱਖ ਹੜਤਾਲ ਤੱਕ ਦਾ ਹਵਾਲਾ ਦਿੱਤਾ ਉਥੇ ਹੀ ਇਸ ਕਾਨਫਰੰਸ ਤੋਂ ਬਾਅਦ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਤੇ ਹੋਰ ਅਕਾਲੀ ਆਗੂਆਂ ਨੇ ਟਿੰਕੂ ਖਾਨ ਦੀ ਪਿੱਠ ਥਾਪੜਦਿਆਂ ਕਿਹਾ ਕਿ ਜੇਕਰ ਬਰਨਾਲਾ ਪੁਲਿਸ ਨੇ ਟਿੰਕੂ ਖਾਨ ’ਤੇ ਦਰਜ ਕੀਤਾ ਮਾਮਲਾ ਰੱਦ ਨਾ ਕੀਤਾ ਤਾਂ ਉਹ ਵੀ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਖ਼ਿਲਾਫ਼ ਪੱਕਾ ਮੋਰਚਾ ਲਾ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਅਕਾਲੀ ਆਗੂ ਸੀਨੀਅਰ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਆਦਿ ਅਕਾਲੀ ਆਗੂ ਤੇ ਵਰਕਰਾਂ ਨੇ ਟਿੰਕੂ ਖਾਨ ’ਤੇ ਪਰਚਾ ਰੱਦ ਕਰਾਉਣ ਦੀ ਮੰਗ ਰੱਖਦਿਆਂ ਕਿਹਾ ਕਿ ਜੇਕਰ ਪਰਚਾ ਨਾ ਰੱਦ ਹੋਇਆ ਤਾਂ ਉਹ ਸਰਕਾਰ ਖਿਲਾਫ਼ ਸੰਘਰਸ਼ ਕਰਨਗੇ।