ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Mon, 09 Mar 2026 05:37 PM (IST)
Updated Date: Tue, 10 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਵਿਪਨ ਬਿੰਦ ਪੁੱਤਰ ਰਾਮਪ੍ਰੀਤ ਬਿੰਦ ਵਾਸੀ ਰਾਮਪ੍ਰੀਤ ਅਮਾਰੀ ਮੁਹਾਰੇ ਬਿਹਾਰ ਹਾਲ ਅਬਾਦ ਨੇੜੇ ਸਬਜ਼ੀ ਮੰਡੀ ਝੁੱਗੀਆਂ ਨੇ ਬਿਆਨ ਲਿਖਵਾਇਆ ਕਿ 5 ਮਾਰਚ ਨੂੰ ਮੁਦੱਈ ਆਪਣੀ ਝੁੱਗੀ ’ਚ ਸੀ ਤਾਂ ਵਿਸ਼ਾਲ ਪੁੱਤਰ ਵਿਜੈ ਸਿਘ, ਲੱਡੂ ਪੁੱਤਰ ਗੋਗਾ ਰੋਸ਼ੀ, ਪ੍ਰਿੰਸ ਪੁੱਤਰ ਨਾਮਾਲੂਮ ਵਾਸੀਆਨ ਰਾਹੀ ਬਸਤੀ ਬਰਨਾਲਾ ਤੇ 10/12 ਨਾ-ਮਾਲੂਮ ਵਿਅਕਤੀ ਮੋਟਰਸਾਈਕਲਾਂ ’ਤੇ ਆਏ ਤੇ ਮੁਦੱਈ ਦੀ ਪਤਨੀ ਲਾਲਦੇਵੀ ਨੂੰ ਗਾਲੀ ਗਲੋਚ ਤੇ ਖਿੱਚ ਧੂਹ ਕਰਨ ਲੱਗੇ ਤਾਂ ਮੁਦੱਈ ਆਪਣੀ ਪਤਨੀ ਨੂੰ ਛੁਡਾਉਣ ਲਈ ਅੱਗੇ ਹੋਇਆ ਤਾਂ ਉਕਤਾਨ ਨੇ ਮੁਦੱਈ ਦੀ ਅਤੇ ਮੁਦੱਈ ਦੀ ਪਤਨੀ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।