ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Mon, 09 Feb 2026 04:03 PM (IST)
Updated Date: Tue, 10 Feb 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਲਖਵੀਰ ਸਿੰਘ ਉਰਫ ਲੱਖੂ ਪੁੱਤਰ ਗੁਰਦੇਵ ਸਿੰਘ ਵਾਸੀ ਕੋਟਦੁੱਨਾ ਨੇ ਬਿਆਨ ਲਿਖਵਾਇਆ ਕਿ ਉਹ ਪਿੰਡ ਕੋਟਦੁੱਨਾ ਦਾ ਸਾਬਕਾ ਪੰਚ ਹੈ, ਉਨ੍ਹਾਂ ਨੇ ਆਪਣੇ ਪਿੰਡ ਦੀ ਧਰਮਸ਼ਾਲਾ ’ਚ ਬੇਸਹਾਰਾ ਗਊਆਂ ਨੂੰ ਇੱਕਠੀਆਂ ਕਰ ਕੇ ਸੰਗਰੂਰ ਬੀੜ ’ਚ ਛੱਡਣ ਲਈ ਰਾਖੇ ਰੱਖੇ ਹੋਏ ਹਨ ਤਾਂ ਜੋ ਗਊਆਂ ਫਸਲਾਂ ਖ਼ਰਾਬ ਨਾ ਕਰਨ, 7 ਫਰਵਰੀ ਨੂੰ ਜਦੋਂ ਉਹ ਗੱਡੀ ’ਚ ਗਊਆਂ ਲੋਡ ਕਰ ਕੇ ਛੱਡਣ ਜਾ ਰਹੇ ਸੀ ਤਾਂ ਗੁਲਾਬ ਸਿੰਘ ਉਰਫ ਫੌ਼ਜੀ ਨੇ ਆਪਣੇ ਸਾਥੀਆਂ ਸਮੇਤ ਉਸਦੀ ਅਤੇ ਗੱਡੀ ਦੇ ਡਰਾਈਵਰ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਗੁਲਾਬ ਸਿੰਘ ਉਰਫ ਫੋ਼ਜੀ ਪੁੱਤਰ ਬੰਤਾ ਸਿੰਘ ਵਾਸੀ ਕੋਟਦੁੱਨਾ ਅਤੇ 9/10 ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।