ਮੁੱਖ ਮਾਰਗ ’ਤੇ ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਕੇ ਪਲਟੀ, ਬੱਚੀ ਸਣੇ ਦੋ ਜ਼ਖ਼ਮੀ
ਮੁੱਖ ਮਾਰਗ ਤੇ ਟਾਇਰ ਫਟਣ ਕਾਰਨ ਕਾਰ ਬੇਕਾਬੂ ਹੋ ਕੇ ਪਲਟੀ, ਇੱਕ ਛੋਟੀ ਬੱਚੀ ਸਣੇ ਦੋ ਜ਼ਖਮੀ
Publish Date: Sun, 15 Mar 2026 04:24 PM (IST)
Updated Date: Mon, 16 Mar 2026 04:01 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬਰਨਾਲਾ–ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕ ਇਕ ਕਾਰ ਦਾ ਪਿਛਲਾ ਟਾਇਰ ਫਟਣ ਕਾਰਨ ਕਾਰ ਦੇ ਬੇਕਾਬੂ ਹੋ ਕੇ ਪਲਟ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਕਾਰਨ ਇਸ ਹਾਦਸੇ ’ਚ ਇਕ ਮਹਿਲਾ ਤੇ ਇਕ ਛੋਟੀ ਬੱਚੀ ਜ਼ਖ਼ਮੀ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਸਾਹਿਲ ਭੂਚੋ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਵ-ਵਿਆਹੁਤਾ ਨੂੰ ਮਿਲਾਉਣ ਲਈ ਬਰਨਾਲਾ ਵੱਲ ਜਾ ਰਹੇ ਸਨ। ਜਦੋਂ ਉਹ ਮਹਿਤਾ ਕੱਟ ਨਜ਼ਦੀਕ ਪੁੱਜੇ ਤਾਂ ਅਚਾਨਕ ਕਾਰ ਦਾ ਪਿਛਲਾ ਟਾਇਰ ਫਟ ਗਿਆ ਤੇ ਕਾਰ ਬੇਕਾਬੂ ਹੋ ਕੇ ਖਤਾਨਾਂ ’ਚ ਪਲਟ ਗਈ। ਇਸ ਕਾਰਨ ਕਾਰ ’ਚ ਸਵਾਰ ਔਰਤ ਸੋਨਾ ਅਤੇ ਇੱਕ ਛੋਟੀ ਬੱਚੀ ਪ੍ਰਿਆ ਜ਼ਖ਼ਮੀ ਹੋ ਗਈ, ਪ੍ਰੰਤੂ ਬਾਕੀ ਸਵਾਰਾਂ ਦਾ ਬਚਾਅ ਰਿਹਾ। ਘਟਨਾ ਦਾ ਪਤਾ ਲੱਗਦੇ ਹੀ ਮੌਕੇ ’ਤੇ ਗੁਜ਼ਰ ਰਹੇ ਕੁਝ ਸਮਾਜ ਸੇਵੀਆਂ ਨੇ ਇਸਦੀ ਸੂਚਨਾ ਮਿੰਨੀ ਸਹਾਰਾ ਕਲੱਬ ਨੂੰ ਦਿੱਤੀ, ਜਿਨਾਂ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ। ਹਾਦਸੇ ਦਾ ਪਤਾ ਲੱਗਦੇ ਹੀ ਥਾਣਾ ਮੁੱਖੀ ਸਰੀਫ ਖਾਂਨ ਦੀ ਅਗਵਾਈ ’ਚ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਸਨ।