“ਸਫ ਕਾਈਟ ਫਲਾਇੰਗ” ਵਿਸ਼ੇ ’ਤੇ ਦਸਤਖਤ ਮੁਹਿੰਮ ਕਰਵਾਈ
ਕੈਪਸ਼ਨ:ਆਰਿਆਭੱਟਾ ਕਾਲਜ ਬਰਨਾਲਾ ਵੱਲੋਂ “ਸਫ ਕਾਈਟ ਫਲਾਇੰਗ” ਵਿਸ਼ੇ ’ਤੇ ਕਰਵਾਈ ਦਸਤਖਤ ਮੁਹਿੰਮ ਦੀ ਤਸਵੀਰ।
Publish Date: Fri, 16 Jan 2026 03:52 PM (IST)
Updated Date: Sat, 17 Jan 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਰਿਆਭੱਟਾ ਕਾਲਜ, ਬਰਨਾਲਾ ਵੱਲੋਂ “ਸਫ ਕਾਈਟ ਫਲਾਇੰਗ” ਵਿਸ਼ੇ ’ਤੇ ਇੱਕ ਦਸਤਖਤ ਮੁਹਿੰਮ ਕਰਵਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਛੀਆਂ ਦੀ ਸੁਰੱਖਿਆ, ਮਨੁੱਖੀ ਹਾਦਸਿਆਂ ਤੋਂ ਬਚਾਅ ਅਤੇ ਪਰਿਆਵਰਣ ਦੀ ਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਸੀ। ਚੇਅਰਮੈਨ ਆਰ.ਕੇ. ਗੁਪਤਾ ਦੀ ਅਗਵਾਈ ਹੇਠ ਕਰਵਾਈ ਗਈ। ਮੁਹਿੰਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਹ ਪ੍ਰਤਿਜ਼ਾ ਲਈ ਗਈ ਕਿ ਉਹ ਖ਼ਤਰਨਾਕ ਚਾਈਨੀਜ਼ ਮਾਂਝਾ ਦੀ ਵਰਤੋਂ ਨਹੀਂ ਕਰਨਗੇ, ਕਪਾਹੀ ਧਾਗੇ ਨੂੰ ਉਤਸ਼ਾਹਿਤ ਕਰਨਗੇ ਅਤੇ ਪਤੰਗ ਉਡਾਉਂਦੇ ਸਮੇਂ ਪੰਛੀਆਂ, ਬੱਚਿਆਂ ਅਤੇ ਆਮ ਜਨਤਾ ਦੀ ਸੁਰੱਖਿਆ ਦਾ ਧਿਆਨ ਰੱਖਣਗੇ। ਖ਼ਾਸ ਕਰਕੇ ਤੇਜ਼ ਧਾਰ ਵਾਲੇ ਧਾਗਿਆਂ ਕਾਰਨ ਹੋਣ ਵਾਲੇ ਹਾਦਸਿਆਂ ਬਾਰੇ ਜਾਗਰੂਕਤਾ ਦਿੱਤੀ ਗਈ। ਚੇਅਰਮੈਨ ਆਰ. ਕੇ. ਗੁਪਤਾ ਅਤੇ ਹਰਭਜਨ ਸਿੰਘ ਐਗਜੂਕਿਊਟਵ ਮੈਂਬਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਸਮਾਜ ਲਈ ਬਹੁਤ ਜ਼ਰੂਰੀ ਹਨ ਅਤੇ ਤਿਉਹਾਰ ਮਨਾਉਦੇ ਸਮੇਂ ਸਮਾਜਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਡਾਇਰੈਕਟਰ ਸਰ ਡਾ. ਅਜੇ ਮਿੱਤਲ ਨੇ ਕਿਹਾ ਕਿ ਪਤੰਗ ਉਡਾਉਣਾ ਖੁਸ਼ੀ ਦਾ ਮਾਧਿਅਮ ਹੈ ਪਰ ਇਹ ਜ਼ਿੰਮੇਵਾਰੀ ਅਤੇ ਸੁਰੱਖਿਆ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ। ਡੀਨ ਅਕੈਡਮਿਕ ਡਾ. ਭਾਵੇਤ ਗਰਗ ਨੇ ਕਿਹਾ ਕਿ ਸ਼ੈਖਸ਼ਿਕ ਸੰਸਥਾਵਾਂ ਦਾ ਫ਼ਰਜ਼ ਹੈ ਕਿ ਉਹ ਵਿਦਿਆਰਥੀਆਂ ’ਚ ਪਰਿਆਵਰਣ ਸੁਰੱਖਿਆ ਅਤੇ ਮਨੁੱਖਤਾ ਦੀ ਭਾਵਨਾ ਵਿਕਸਿਤ ਕਰਨ। ਕਲਾ ਅਤੇ ਮਨਾਵੀਆਂ ਵਿਭਾਗ ਦੀ ਮੁਖੀ ਪ੍ਰੋ. ਭਾਵੁਕਤਾ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਸੁਰੱਖਿਅਤ ਪਤੰਗ ਉਡਾਣ ਤਰੀਕਿਆਂ ਅਤੇ ਪੰਛੀਆਂ ਪ੍ਰਤੀ ਦਇਆ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਕਾਲਜ ਦੇ ਅਧਿਆਪਕ ਵੀ ਸ਼ਾਮਲ ਸਨ। ਇਸ ਮੌਕੇ ਰਾਜੀਵ ਮੰਗਲਾ ਉਪ ਚੇਅਰਮਨ, ਵਿੱਕੀ ਸਿੰਗਲਾ ਜਨਰਲ ਸਕੱਤਰ, ਇੰਦਰਪਾਲ ਗੋਇਲ ਸੰਯੁਕਤ ਸਕੱਤਰ, ਮੋਹਿਤ ਮੰਗਲ ਕਾਰਜਕਾਰੀ ਸਕੱਤਰ, ਅਸ਼ਵਨੀ ਕੁਮਾਰ ਖਜ਼ਾਨਚੀ, ਐਗਜੂਕਿਊਟਿਵ ਮੈਂਬਰ ਰੋਹਿਤ ਮੰਗਲਾ, ਦੀਪਕ ਕੁੁਮਾਰ, ਨਰੇਸ਼ ਕੁਮਾਰ ਨੇ ਸੰਦੇਸ਼ ਦਿੱਤਾ ਕਿ ਤਿਉਹਾਰਾਂ ਨੂੰ ਜ਼ਿੰਮੇਵਾਰੀ ਨਾਲ ਮਨਾਉਣਾ ਅਤੇ ਕੁਦਰਤ ਦੀ ਰੱਖਿਆ ਕਰਨੀ ਸਾਡਾ ਫ਼ਰਜ਼ ਹੈ।