ਕੈਂਪ ’ਚ 921 ਮਰੀਜ਼ਾਂ ਦੀ ਕੀਤੀ ਜਾਂਚ
ਕੈਂਪ 921 ਮਰੀਜ਼ਾਂ ਦੀ ਕੀਤੀ ਜਾਂਚ
Publish Date: Wed, 21 Jan 2026 03:50 PM (IST)
Updated Date: Wed, 21 Jan 2026 03:51 PM (IST)
- ਆਯੁਰਵੇਦ ਤੇ ਯੋਗ ਅਪਣਾਉਣ ਦੀ ਕੀਤੀ ਤਾਕੀਦ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ, ਸੰਗਰੂਰ ਡਾ. ਮਲਕੀਤ ਸਿੰਘ ਘੱਗਾ ਦੀ ਅਗਵਾਈ ਹੇਠ ਮੁਫਤ ਆਯੂਸ਼ ਕੈਂਪ ਗੁਰਦੁਆਰਾ ਮੋਰਾਂਵਾਲੀ ਸੁਨਾਮ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਮਲਕੀਤ ਸਿੰਘ ਨੇ ਕੀਤਾ। ਕੈਂਪ ਵਿੱਚ ਆਯੂਰਵੈਦਿਕ ਵਿਭਾਗ ਵੱਲੋਂ ਗੁਰਪ੍ਰੀਤ, ਡਾ. ਰੋਜ਼ੀ, ਡਾ. ਮੀਨੂੰ ਅਤੇ ਹੋਮਿਓਪੈਥਿਕ ਦੇ ਡਾ. ਅਮਰਿੰਦਰ ਕੌਰ ਨੇ ਮਰੀਜਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਕੈਂਪ ਇੰਚਾਰਜ ਡਾ. ਗੁਰਪ੍ਰੀਤ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰ ਰੋਜ਼ ਆਪਣੇ ਜੀਵਨ ਵਿੱਚ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਚਾਹੀਦਾ ਹੈ। ਮਰੀਜ਼ਾਂ ਨੂੰ ਰੋਜਾਨਾ ਵਰਤੋਂ ਵਿੱਚ ਡਿੱਬੇ ਬੰਦ ਖਾਣਾ ਇਸਤੇਮਾਲ ਨਾ ਕਰਨ ਅਤੇ ਰੋਜਾਨਾ ਤਾਜ਼ਾ ਭੋਜਨ ਖਾਣ ਬਾਰੇ ਦੱਸਿਆ। ਯੋਗਾ ਅਤੇ ਹਰਬਲ ਡਾਈਟ ਨਾਲ ਤੰਦਰੁਸਤ ਰਹਿ ਸਕਦੇ ਹਾਂ। ਸ਼ੂਗਰ ਅਤੇ ਬਲੱਡ ਪਰੈਸ਼ਰ ਵਰਗੀਆਂ ਬਿਮਾਰੀਆਂ ਨੂੰ ਲਾਈਫ ਸਟਾਈਲ਼ ਅਪਣਾਉਣ ਨਾਲ ਨਿਜਾਤ ਪਾਈ ਜਾ ਸਕਦੀ ਹੈ। ਡਾ. ਮਲਕੀਤ ਸਿੰਘ ਨੇ ਵੀ ਲੋਕਾਂ ਨੂੰ ਹਾਰ ਸ਼ਿੰਗਾਰ , ਗਿਲੋਅ ਦੀ ਵਰਤੋਂ ਦੇ ਲਾਭ ਬਾਰੇ ਦੱਸਿਆ। ਇਸ ਕੈਂਪ ਵਿੱਚ ਆਯੁਰਵੇਦ ਵਿਭਾਗ ਵੱਲੋਂ 469 ਤੇ ਹੋਮਿਓਪੈਥੀ ਵਿਭਾਗ ਵੱਲੋਂ 452 ਮਰੀਜ਼ ਚੈੱਕ ਕੀਤੇ ਗਏ। ਕੈਂਪ ਵਿੱਚ ਆਯੁਰਵੈਦਿਕ ਵਿਭਾਗ ਦੇ ਉਪਵੈਦ ਮਨਪ੍ਰੀਤ ਕੌਰ, ਪਰਮਿੰਦਰ ਸਿੰਘ , ਕੁਲਵਿੰਦਰ ਕੌਰ ਅਤੇ ਹੋਮੀਓਪੈਥੀ ਡਿਸਪੈਂਸਰੀ ਤੋੰ ਕਰਨੈਲ ਸਿੰਘ, ਬਬੀਤਾ ਰਾਣੀ, ਜੋਬਨਪ੍ਰੀਤ ਸਿੰਘ ਅਤੇ ਰੂਬਲਪ੍ਰੀਤ ਕੌਰ ਨੇ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ।