ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Mon, 09 Feb 2026 05:25 PM (IST)
Updated Date: Tue, 10 Feb 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਦੀਪੂ ਕੁਮਾਰ ਪੁੱਤਰ ਰਿਸ਼ੀ ਕੁਮਾਰ ਵਾਸੀ ਸੇਖਾ ਰੋਡ ਬਰਨਾਲਾ ਨੇ ਬਿਆਨ ਲਿਖਵਾਇਆ ਕਿ ਉਹ 7 ਫਰਵਰੀ ਨੂੰ ਡਾਇਰੀ ਫਾਰਮ ਤੋਂ ਵਿਹਲਾ ਹੋ ਕਿ ਘਰ ਆ ਰਿਹਾ ਸੀ ਤਾਂ ਲੱਕੀ ਨੇ ਆਪਣਾ ਮੋਟਰਸਾਈਕਲ ਅੱਗੇ ਲਾ ਕੇ ਉਸਨੂੰ ਘੇਰ ਲਿਆ, ਲੱਕੀ ਪੁੱਤਰ ਸੱਤਪਾਲ ਸਿੰਘ ਵਾਸੀ ਸ਼ਕਤੀ ਨਗਰ ਬਰਨਾਲਾ, ਅਭੀ ਵਾਸੀ ਕੇਸੀ ਰੋਡ ਬਰਨਾਲਾ, ਐਪਲ ਉਰਫ ਗੁਰੀ, ਜਸ, ਸੁੱਖ, ਕ੍ਰਿਸ਼ਨ, ਕਰਨ ਵਾਸੀਆਨ ਪੱਤੀ ਰੋਡ ਬਰਨਾਲਾ, ਨੀਰਜ ਵਾਸੀ ਵਾਲਮਿਕੀ ਬਸਤੀ ਬਰਨਾਲਾ, ਲੱਖਾ ਵਾਸੀ ਪ੍ਰੇਮ ਨਗਰ ਬਰਨਾਲਾ ਨੇ ਉਸਦੀ ਕੁੱਟਮਾਰ ਕੀਤੀ, ਉਸਦੇ ਰੌਲਾ ਪਾਉਣ ’ਤੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਉਕਤਾਨ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।