ਸਪਰਿੰਗ ਵੈਲੀ ਸਕੂਲ ’ਚ ਐਵਾਰਡ ਸੈਰੇਮਨੀ ਕਰਵਾਈ
ਸਪਰਿੰਗ ਵੈਲੀ ਸਕੂਲ ’ਚ ਐਵਾਰਡ ਸੈਰੇਮਨੀ ਕਰਵਾਈ
Publish Date: Thu, 09 Apr 2026 04:35 PM (IST)
Updated Date: Fri, 10 Apr 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਪਰਿੰਗ ਵੈਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਪ੍ਰਿੰਸੀਪਲ ਮੈਡਮ ਦੀ ਅਗਵਾਈ ਅਧੀਨ ਐਵਾਰਡ ਸੈਰੇਮਨੀ ਕਰਵਾਈ ਗਈ। ਜਿਸ ’ਚ ਸੈਸ਼ਨ 2025-26 ਦੌਰਾਨ ਏਵਨ ਗਰੇਡ ਪ੍ਰਾਪਤ ਕਰਨ ਵਾਲੇ ਵੱਖ-ਵੱਖ ਕਲਾਸਾਂ ਦੇ ਬ੍ਰਿਲੀਐਂਟ ਵਿਦਿਆਰਥੀਆਂ ਨੂੰ ਸਕੂਲ ਦੀ ਐਡਮਿਨ ਡਾਇਰੈਕਟਰ ਮੈਡਮ ਤਨੂ ਗਰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਜਿੰਨਾਂ ਵਿਦਿਆਰਥੀਆਂ ਨੇ ਅੱਜ ਇਨਾਮ ਹਾਸਿਲ ਨਹੀਂ ਕੀਤੇ,ਉਨ੍ਹਾਂ ਨੇ ਨਿਰਾਸ਼ ਨਹੀਂ ਹੋਣਾ, ਸਗੋਂ ਅੱਜ ਤੋਂ ਹੀ ਮਿਹਨਤ ਕਰਨੀ ਚਾਹੀਦੀ ਹੈ। ਕਿਉਂਕਿ ਮਿਹਨਤ ਹੀ ਸਫ਼ਲਤਾ ਦਾ ਅਧਾਰ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮਿਸਟਰ ਤਾਰੇਸ਼ ਗਰਗ ਅਤੇ ਸਮੂਹ ਸਟਾਫ਼ ਵੀ ਮੌਜ਼ੂਦ ਸੀ।