ਲੜਕੀਆਂ ਨੂੰ ਅੱਧ ਵਿਚਕਾਰ ਉਤਾਰਨ ’ਤੇ ਬੱਸ ਦਾ ਕੀਤਾ ਘਿਰਾਓ
ਲੜਕੀਆਂ ਨੂੰ ਅੱਧ ਵਿਚਕਾਰ ਉਤਾਰਨ ’ਤੇ ਬੱਸ ਦਾ ਕੀਤਾ ਘਿਰਾਓ ਕੀਤਾ
Publish Date: Tue, 13 Jan 2026 05:24 PM (IST)
Updated Date: Wed, 14 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਦੌੜ : ਚੰਡੀਗੜ੍ਹ ਤੋਂ ਜੈਤੋ ਨੂੰ ਜਾ ਰਹੀ ਪੀਆਰਟੀਸੀ ਬੱਸ ਨੰਬਰ ਪੀਬੀ 4 ਏਈ 2673 ਦੇ ਡਰਾਈਵਰ ਤੇ ਕੰਡਕਟਰ ਵੱਲੋਂ ਬਰਨਾਲਾ ਤੋਂ ਪੱਖੋਂ ਕੈਂਚੀਆਂ ਨੂੰ ਆਉਂਣ ਵਾਲੀਆਂ ਲੜਕੀਆਂ ਨੂੰ ਅੱਧ ਵਿਚਕਾਰ ਜੇਲ ਦੇ ਨਜ਼ਦੀਕ ਇਹ ਕਹਿ ਕੇ ਬੱਸ ਵਿੱਚੋਂ ਥੱਲ੍ਹੇ ਉਤਾਰ ਦਿੱਤਾ ਕਿ ਬੱਸ ਪੱਖੋਂ ਕੈਂਚੀਆਂ ਵਿਖੇ ਨਹੀਂ ਰੁਕੇਗੀ, ਜਦੋਂ ਬੱਸ ਵਿੱਚੋਂ ਉਤਾਰੀਆਂ ਗਈਆਂ ਲੜਕੀਆਂ ਦੇ ਪਰਿਵਾਰਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਸਾਰੇ ਪਰਿਵਾਰ ਪੱਖੋਂ ਕੈਂਚੀਆਂ ਵਿਖੇ ਇਕੱਠੇ ਹੋ ਗਏ ਤੇ ਇਸ ਬੱਸ ਦਾ ਘਿਰਾਓ ਕਰ ਕੇ ਰੋਸ਼ ਪ੍ਰਗਟ ਕਰਨ ਲੱਗ ਪਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਾ ਸਿੰਘ ਸਿੱਧੂ, ਸੁਖਦੇਵ ਸਿੰਘ, ਦਰਬਾਰਾ ਸਿੰਘ ਸਾਬਕਾ ਪੰਚ, ਬੂਟਾ ਸਿੰਘ, ਸੇਵਕ ਸਿੰਘ ਆਦਿ ਨੇ ਦੱਸਿਆ ਕਿ ਬੱਸ ਵਾਲਿਆਂ ਵੱਲੋਂ ਲੜਕੀਆਂ ਨੂੰ ਰਸਤੇ ’ਚ ਉਤਾਰਨਾ ਸ਼ੋਭਾ ਨਹੀਂ ਦਿੰਦਾ, ਉਨ੍ਹਾਂ ਕਿਹਾ ਕਿ ਅਸੀਂ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਇਸ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਲਿਖਤੀ ਸ਼ਿਕਾਇਤ ਭੇਜਾਂਗੇ, ਉਨ੍ਹਾਂ ਕਿਹਾ ਕਿ ਬਿਨਾਂ ਬੱਸ ਸਟੈਂਡ ਤੋ ਉਤਾਰਨਾ ਜੇਕਰ ਉਥੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਬੱਸ ਦੇ ਡਰਾਈਵਰ ਤੇ ਕੰਡਕਟਰ ਹੋਣਗੇ, ਘਟਨਾ ਸਥਾਨ ਤੇ ਸ਼ਹਿਣਾ ਪੁਲਸ ਪਹੁੰਚੀ ਤਾਂ ਡਰਾਇਵਰ ਅਤੇ ਕੰਡਕਟਰ ਨੇ ਮਾਫ਼ੀ ਮੰਗ ਕੇ ਖਹਿੜਾ ਛੁਡਵਾਇਆ ਪ੍ਰੰਤੂ ਸਵਾਰੀਆਂ ਇਕ ਘੰਟੇ ਦੇ ਕਰੀਬ ਪਰੇਸ਼ਾਨ ਹੁੰਦੀਆਂ ਰਹੀਆਂ।