ਡੀਸੀ ਵੱਲੋਂ ਤੈਅ ਰੇਟ ’ਤੇ ਵੇਚੀਆਂ ਜਾਣਗੀਆਂ ਇੱਟਾਂ : ਪ੍ਰਧਾਨ
ਡੀਸੀ ਵੱਲੋਂ ਤੈਅ ਰੇਟ ਤੇ ਵੇਚੀਆਂ ਜਾਣਗੀਆਂ ਇੱਟਾਂ : ਪ੍ਰਧਾਨ
Publish Date: Wed, 08 Apr 2026 04:18 PM (IST)
Updated Date: Wed, 08 Apr 2026 04:20 PM (IST)

- 20 ਮਈ ਨੂੰ ਭੱਠੇ ਕੀਤੇ ਜਾਣਗੇ ਬੰਦ : ਅਗਰਵਾਲ ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਡਿਪਟੀ ਕਮਿਸ਼ਨਰ ਵੱਲੋਂ ਤੈਅ ਕੀਤੇ ਰੇਟ ਮੁਤਾਬਿਕ ਹੀ ਭੱਠਾ ਮਾਲਕ ਇੱਟਾਂ ਵੇਚਣਗੇ। ਇਸ ਸਬੰਧੀ ਭੱਠਾ ਐਸੋਸੀਏਸ਼ਨ ਬਲਾਕ ਲਹਿਰਾਗਾਗਾ ਦਾ ਇਕੱਠ ਅਮਰੀਕਨ ਹਿਲਜ਼ ਵਿਖੇ ਭੱਠਾ ਐਸੋਸੀਏਸ਼ਨ ਦੇ ਸਬ ਡਵੀਜ਼ਨ ਪ੍ਰਧਾਨ ਅਸ਼ਵਨੀ ਅਗਰਵਾਲ ਆਸ਼ੂ ਦੀ ਅਗਵਾਈ ਹੇਠ ਹੋਇਆ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੇਖੋ ਨੇ ਸਮੇਤ ਟੀਮ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸਮੂਹ ਭੱਠਾ ਐਸੋਸੀਏਸ਼ਨ ਨੇ ਸਹਿਮਤੀ ਨਾਲ ਫੈਸਲਾ ਕੀਤਾ ਹੈ ਕਿ 20 ਮਈ ਨੂੰ ਸਾਰੇ ਜ਼ਿਲ੍ਹੇ ਦੇ ਭੱਠੇ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਤੈਅ ਕੀਤੇ 8400 ਰੁਪਏ ਪ੍ਰਤੀ ਹਜ਼ਾਰ ਦੇ ਰੇਟ ਇੱਟਾਂ ਵੇਚੀਆਂ ਜਾਣਗੀਆਂ। ਇਸ ਸਮੇਂ ਪ੍ਰਧਾਨ ਅਗਰਵਾਲ ਨੇ ਦੱਸਿਆ ਕਿ ਜੋ ਕੋਲਾ ਦੋ ਕੁ ਮਹੀਨੇ ਪਹਿਲਾਂ ਸਾਨੂੰ 9500 ਪ੍ਰਤੀ ਟਨ ਮਿਲਦਾ ਸੀ ਪਰ ਹੁਣ ਸਪਲਾਈ ਘੱਟ ਹੋਣ ਅਤੇ ਮਹਿੰਗੇ ਰੇਟਾਂ ਕਾਰਨ ਇਹ ਕੋਲਾ ਸਾਨੂੰ 27000 ਰੁਪਏ ਟਨ ਮਿਲ ਰਿਹਾ ਹੈ। ਜਿਸ ਕਾਰਨ ਸਾਡੀ ਜਿੱਥੇ ਲਾਗਤ ਬਹੁਤ ਵਧ ਗਈ ਹੈ ਉਥੇ ਹੀ ਕੱਚਾ ਮਟੀਰੀਅਲ ਅਤੇ ਲੇਬਰ ਦੇ ਰੇਟ ਵੀ ਵੱਧ ਚੁੱਕੇ ਹਨ। ਜਿਸ ਕਾਰਨ ਭੱਠਾ ਉਦਯੋਗ ਘਾਟੇ ਦਾ ਸ਼ਿਕਾਰ ਹੋ ਰਿਹਾ ਹੈ। ਇਸ ਕਾਰਨ ਹੀ ਅਸੀਂ ਪੂਰੇ ਜ਼ਿਲ੍ਹੇ ਦੀ ਟੀਮ ਨੇ ਇੱਕਜੁੱਟਤਾ ਦਿਖਾਉਂਦਿਆਂ ਭੱਠੇ 20 ਮਈ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।