ਤਰਕਭਾਰਤੀ, ਪੁਲਾਂਘ, ਤਾਲੀਫ਼, ਮਿੱਤਲ ਮੰਡਲ ਪ੍ਰਕਾਸ਼ਨ ਆਦਿ ਬਰਨਾਲਾ ਦੇ ਪ੍ਰਕਾਸ਼ਨ ਹਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲੇ ਨੂੰ ਸਾਹਿਤ ਦਾ ਮੱਕਾ ਕਿਹਾ ਜਾਂਦਾ ਹੈ, ਇਥੇ 150 ਦੇ ਕਰੀਬ ਲੇਖਕ ਹਰ ਸਾਲ ਸੈਂਕੜੇ ਪੁਸਤਕਾਂ ਨੂੰ ਬਰਨਾਲਾ ਦੇ ਹੀ ਤਰਕ ਭਾਰਤੀ, ਪੁਲਾਂਘ, ਤਾਲੀਫ਼ ਆਦਿ ਪ੍ਰਕਾਸ਼ਨਾਂ ਤੋਂ ਪ੍ਰਕਾਸ਼ਿਤ ਕਰਵਾਉਂਦੇ ਹਨ। ਇਸ ਧਰਤੀ ਤੋਂ ਵੱਡੇ ਲੇਖਕਾਂ ’ਚੋਂ ਰਾਮ ਸਰੂਪ ਅਣਖੀ, ਦਵਿੰਦਰ ਸਤਿਆਰਥੀ, ਸੰਤ ਰਾਮ ਉਦਾਸੀ, ਬਲਵੰਤ ਗਾਰਗੀ, ਸਾਧੂ ਸਿੰਘ ਬੇਦਿਲ, ਇੰਦਰ ਸਿੰਘ ਖਾਮੋਸ਼, ਪ੍ਰੋ. ਪ੍ਰੀਤਮ ਸਿੰਘ ਰਾਹੀ, ਪ੍ਰੇਮ ਸਿੰਘ ਮਸਤਾਨਾ, ਨਾਟਕਕਾਰ ਪ੍ਰੋ. ਸਰਬਜੀਤ ਸਿੰਘ ਔਲਖ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿਚ ਨਹੀਂ ਹਨ, ਪਰ ਨਵੇਂ ਸਾਹਿਤ ਖੇਤਰ ’ਚ ਆ ਰਹੇ ਮੁੰਡੇ-ਕੁੜੀਆਂ ਦੇ ਹਮੇਸ਼ਾ ਪ੍ਰੇਰਣਾ ਸਰੋਤ ਹਨ। ਬਰਨਾਲਾ ’ਚ 15 ਸਾਹਿਤਕ ਸਭਾਵਾਂ ਹਨ, ਜਿਨ੍ਹਾਂ ’ਚੋਂ ਬਹੁਤੀਆਂ ਸਭਾਵਾਂ ਪੰਜਾਬੀ ਸਾਹਿਤ ਸਭਾ, ਮਾਲਵਾ ਸਾਹਿਤ ਸਭਾ, ਲੇਖਕ ਪਾਠਕ ਸਾਹਿਤ ਸਭਾ, ਲੋਕ ਰੰਗ ਸਹਿਤ ਸਭਾ, ਸਾਹਿਤ ਸਰਵਰ ਤੇ ਸਾਹਿਤ ਚਰਚਾ ਮੰਚ ਆਦਿ ਸਭਾਵਾਂ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਉਣ ਲਈ ਗੀਤਸ਼ੀਲ ਰਹਿੰਦੀਆਂ ਹਨ। ਬਰਨਾਲਾ ’ਚ ਦੋ ਕੁਲਵਰਤੀ ਲੇਖਕ ਹਨ, ਜਿਨ੍ਹਾਂ ’ਚੋਂ ਬੂਟਾ ਸਿੰਘ ਚੌਹਾਨ, ਭਾਰਤ ਸਾਹਿਤ ਅਕਾਦਮੀ ਦੇ ਗਵਰਨਰ ਮੈਂਬਰ ਹਨ, ਓਮ ਪ੍ਰਕਾਸ਼ ਗਾਸੋ ਸ਼੍ਰੋਮਣੀ ਸਾਹਿਤਕਾਰ ਹਨ। : 2025 ਵਰ੍ਹੇ ’ਚ ਬਰਨਾਲਾ ਦੇ ਲੇਖਕਾਂ ਦੀਆਂ ਛਪੀਆਂ ਪੁਸਤਕਾਂ ਭਾਰਤੀ ਸਹਿਤ ਅਕਾਦਮੀ ਦੇ ਗਵਰਨਰ ਮੈਂਬਰ ਤੇ ਬਹੁ ਪੱਖੀ ਲੇਖਕ ਬੂਟਾ ਸਿੰਘ ਚੌਹਾਨ ਦੀਆਂ ਇਸ ਵਰ੍ਹੇ ਆਈਆਂ ਪੁਸਤਕਾਂ ’ਚ ‘ ਮੇਰੀਆਂ ਚੋਣਵੀਆਂ ਕਹਾਣੀਆਂ’,‘ਤੁਰ ਗਿਆਂ ਦੀ ਖੋਹ-ਸੀਰਤਨਾਮੇ’, ‘ਮੇਰੀ ਪਹਿਲੀ ਮੁਹੱਬਤ’ ਸੰਪਾਦਨ, ਬੰਗਾਲੀ ਲੇਖਕ ਬਿਮਲ ਦੇ ਦਾ ਸਰਫ਼ਨਾਮਾ ‘ਮਹਾ ਤੀਰਥ ਦੇ ਅੰਤਿਮ ਯਾਤਰੀ’ ਅਨੁਵਾਦ, ਮਰਾਠੀ ਲੇਖਕ ਸ਼ਰਣ ਕੁਮਾਰ ਲਿੰਬਾਲੇ ਦੇ ਦੋ ਅਨੁਵਾਦਿਤ ਨਾਵਲ ‘ਨਰ ਬਾਨਰ’ ਤੇ ‘ਬਹੁਜਨ’ ਪੁਸਤਕਾਂ ਸਣੇ ਕੁੱਲ 5 ਪੁਸਤਕਾਂ ਪ੍ਰਕਾਸਿ਼ਤ ਹੋਈਆਂ। ਸ੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਦੀਆਂ ਤਿੰਨ ਪੁਸਤਕਾਂ ‘ਤਲਖ਼ੀਆਂ ਦੀ ਤਾਸੀਰ’ (ਕਾਵਿ-ਧਾਰਾ), ‘ਦੁਨੀਆਂ ਦੇ ਦੁਖਾਂਤ’ (ਵਿਵੇਕਸ਼ੀਲ ਵਾਰਤਾ) ਤੇ ‘ਇਹ ਇੱਕ ਆਵਾਜ਼ ਹੈ’(ਨਾਵਲ) ਪੁਸ਼ਤਕਾਂ ਸਣੇ ਲੇਖਕ ਯਾਦਵਿੰਦਰ ਸਿੰਘ ਭੁੱਲਰ ਦੀ ਪੁਸਤਕ ‘ਵਿੱਦਿਆ ਦੇ ਧਾਮ’ (ਜ਼ਿਲ੍ਹੇ ਦੇ ਨਿੱਜੀ ਸਕੂਲਾਂ ਬਾਰੇ), ਲੇਖਕ ਮਾਲਵਿੰਦਰ ਸ਼ਾਇਰ ਦੀ ਪੁਸਤਕ ‘ਕਸਤੂਰੀ’ (ਗ਼ਜ਼ਲ ਸੰਗ੍ਰਹਿ) ਤੇ ਖ਼ੂਬ ਕਿਹਾ ਉਸਤਾਦ ‘ਹਾਸ-ਰਸ ਟੋਟਕੇ’, ਲੇਖਕ ਤੇਜਿੰਦਰ ਚੰਡਿਹੋਕ ਦੀ ਪੁਸਤਕ ‘ਸਿਰਜਣਾ ਤੇ ਪ੍ਰਤੀਕਰਮ’ (ਅਲੋਚਨਾ), ‘ਹਵਾ ਮੇਂ ਗੂੰਜਤੇ ਹਰਫ਼’ (ਮਿੰਨੀ ਕਹਾਣੀ ਸੰਗ੍ਰਹਿ), ਲੇਖਕ ਡਾ. ਭੁਪਿੰਦਰ ਸਿੰਘ ਬੇਦੀ ਦੀ ਪੁਸਤਕ ਨਾਵਲ ‘ਮੇਰੀ ਨਜ਼ਰ ਵਿੱਚ’ (ਅਲੋਚਨਾ), ਲੇਖਕ ਡਾ. ਰਾਮਪਾਲ ਸ਼ਾਹਪੁਰੀ ਦੀ ਪੁਸਤਕ ‘ਬੀਜ ਅੰਦਰਲਾ ਜੰਗਲ’ (ਕਾਵਿ ਸੰਗ੍ਰਹਿ), ਲੇਖਕ ਜਸ ਧਾਲੀਵਾਲ ਦੀ ਪੁਸਤਕ ‘ਮੈਂ ਗਾਰਗੀ ਦੇ ਪਿੰਡ ਦਾ’ (ਕਾਵਿ ਸੰਗ੍ਰਹਿ), ਲੇਖਕ ਡਾ. ਬਿਕਰਮਜੀਤ ਪੁਰਬਾ ਦੀ ਪੁਸਤਕ ‘ਹਮੇਸ਼ਾ ਵੱਡਾ ਸੋਚੋ’ (ਵਾਰਤਕ), ਲੇਖਕ ਇੰਦਰਜੀਤ ਕੌਰ ਰੰਧਾਵਾ ਦੀ ਪੁਸਤਕ ‘ਰਿਸ਼ਤਿਆਂ ਦੀਆਂ ਤੰਦਾਂ’ (ਵਿਚਾਰ ਸੰਗ੍ਰਹਿ), ਪੰਜਾਬੀ ਸਾਹਿਤ ਸਭਾ ਵੱਲੋਂ ਪੁਸਤਕ ‘ਵਿਚਾਰ ਤੇ ਸੰਵਾਦ’, ਲੇਖਕ ਜਸਵਿੰਦਰ ਕੌਰ ਤੂਰ ਦੀ ਪੁਸਤਕ, ‘ਜਨਾਨੀਆਂ ਜੋਗੇ’ (ਕਹਾਣੀ ਸੰਗ੍ਰਹਿ), ਲੇਖਕ ਹਾਕਮ ਸਿੰਘ ਰੂੜੇਕੇ ਦੀ ਪੁਸਤਕ ‘ਨਣਦ ਦਿਆ ਵੀਰਾ’ (ਗੀਤ ਸੰਗ੍ਰਹਿ), ਲੇਖਕ ਰਘਵੀਰ ਸਿੰਘ ਗਿੱਲ ਕੱਟੂ ਦੀ ਪੁਸਤਕ ‘ਮੇਰੀਆਂ ਚੋਣਵੀਆਂ ਬੋਲੀਆਂ’ (ਬੋਲੀਆਂ ਸੰਗ੍ਰਹਿ), ਲੇਖਕ ਮੋਹਿੰਦਰ ਸਿੰਘ ਰਾਹੀ ਦੀ ਪੁਸਤਕ ‘ਵਾਤਾਵਰਨ ਦੇ ਵਣਜਾਰੇ ਵਾਰਤਿਕ’ ਤੇ ‘ਮੁੜ ਆਈਆਂ ਚਿੜੀਆਂ’ (ਲੇਖ ਸੰਗ੍ਰਹਿ), ਲੇਖਿਕਾ ਮਮਤਾ ਸੇਤੀਆ ਦੀ ਪੁਸਤਕ ‘ਪਾਣੀ ਦੇ ਬੁਲਬੁਲੇ’ (ਕਹਾਣੀ ਸੰਗ੍ਰਹਿ), ਲੇਖਕ ਯਾਦਵਿੰਦਰ ਸਿੰਘ ਤਪਾ ਦੀ ਪੁਸਤਕ ‘ਉਡੀਕਾਂ ਸੱਜਣ ਦੀਆਂ’ (ਗ਼ਜ਼ਲ ਸੰਗ੍ਰਹਿ), ਲੇਖਕਾ ਤਰਸਪਾਲ ਕੌਰ ਦੀ ਪੁਸਤਕ ‘ਕਲਿਆਣੀ’ (ਨਾਟਕ ਸੰਗ੍ਰਹਿ), ਹਲਕਾ ਭਦੌੜ ਦੇ ਵਿਧਾਇਕ ਤੇ ਲੇਖਕ ਲਾਭ ਸਿੰਘ ਉੱਗੋਕੇ ਦੀ ਪਲੇਠੀ ਪੁਸਤਕ ‘ਤੂੰ ਇੱਕ ਦੀਵਾ ਬਣ’ (ਕਾਵਿ ਸੰਗ੍ਰਹਿ ), ਲੇਖਕ ਲਵਪ੍ਰੀਤ ਸਿੰਘ ਦੀ ਪੁਸਤਕ ‘ਕਲੀ-ਜੋਟਾ’ (ਕਾਵਿ ਸੰਗ੍ਰਹਿ), ਲੇਖਕ ਹਾਕਮ ਸਿੰਘ ਭੁੱਲਰ ਦੀ ਪੁਸਤਕ ‘ਜਿੰਮੇ ਲੱਗਿਆ ਕੰਮ’ (ਸੰਗ੍ਰਹਿ), ਲੇਖਕਾ ਜਗਜੀਤ ਕੌਰ ਢਿਲਵਾਂ ਦੀ ਪੁਸਤਕ ‘ਵੰਝਲੀ ਦੀ ਤਾਣ’ (ਗ਼ਜ਼ਲ ਸੰਗ੍ਰਹਿ ), ਲੇਖਕ ਭੋਲਾ ਸਿੰਘ ਸੰਘੇੜਾ ਦੀ ਪੁਸਤਕ ‘ ਆਪਣੀ ਮਿੱਟੀ ਦੇ ਪੁੱਤ’ ( ਕਿਸਾਨੀ ਜੀਵਨ ਨਾਲ਼ ਸਬੰਧਤ ਚੋਣਵੀਂਆਂ ਕਹਾਣੀਆਂ) ਤੇ ਸ਼ਬਦਕਾਰ (ਲੇਖ ਸੰਗ੍ਰਹਿ) , ਲੇਖਕ ਪੁਨੀਤ ਗੁਪਤਾ ਦੀ ਪੁਸਤਕ ‘ਸੰਜੀਵਨੀ ਇੱਕ ਰੋਲ ਮਾਡਲ’ (ਮਿੰਨੀ ਕਹਾਣੀ ਸੰਗ੍ਰਹਿ ), ਲੇਖਕ ਤੇਜਾ ਸਿੰਘ ਤਿਲਕ ਦੀ ਪੁਸਤਕ ‘ਡਾ. ਅਮਰ ਕੋਮਲ ਦੀ ਰੀਵਿਊਕਾਰੀ’ (ਸੰਪਾਦਨਾ) ਤੇ ਪਰਖ-ਪੜਚੋਲ (ਸੰਪਾਦਨਾ), ਲੇਖਕ ਗਿਆਨੀ ਹਰਦੇਵ ਸਿੰਘ ਖੁੱਡੀ ਕਲਾਂ ਦੀ ਪੁਸਤਕ ‘ਤਿਲਕ ਜੰਝੂ ਦੇ ਰਾਖੇ’ (ਗੀਤ- ਸੰਗ੍ਰਹਿ), ਲੇਖਕਾ ਹਰਦੀਪ ਕੌਰ ਬਾਵਾ ਦੀ ਪੁਸਤਕ ‘ਇੱਕ ਹੋਰ ਰੇਪ ਕੇਸ’, ਲੇਖਕ ਅੰਤਰਜੀਤ ਭੱਠਲ ਦੀ ਪੁਸਤਕ ‘ਸਨਾਖ਼ਤ’ (ਕਹਾਣੀ-ਸੰਗ੍ਰਹਿ), ਲੇਖਕਾ ਤਾਨੀਆ ਦੀ ਪੁਸਤਕ ‘ਸ਼ਾਇਦ ਉਹ ਪੜ੍ਹੇ’ (ਕਾਵਿ-ਸੰਗ੍ਰਹਿ), ਲੇਖਕ ਰਾਮ ਸਰੂਪ ਸ਼ਰਮਾ ਦੀ ਪੁਸਤਕ ‘ਅਮੀਰ ਖ਼ੁਸ਼ਰੋ ਤੇ ਉਸਦੀਆਂ ਪਹੇਲੀਆਂ’ (ਜੀਵਨ ਤੇ ਬੁਝਾਰਤਾਂ), ਲੇਖਕ ਸੀਮਾਰਕੰਡਾ ਦੀ ਪੁਸਤਕ ‘ਕਈ ਜੁਗਨੂੰ ਕਈ ਤਾਰੇ’ (ਲੇਖ-ਸੰਗ੍ਰਹਿ), ਲੇਖਕ ਪ੍ਰੋ. ਜਗਜੀਤ ਸਿੰਘ ਦੀ ਪੁਸਤਕ ‘ਜ਼ਿੰਦਗੀ ਸਮਝੋਂ ਬਾਹਰ’ (ਕਾਵਿ-ਸੰਗ੍ਰਹਿ), ਲੇਖਕ ਬਿੰਨੀ ਬਰਨਾਲਵੀ ਦੀ ਪੁਸਤਕ ‘ਬੇਗਾਨੀ ਚੱਕੀ’, ਲੇਖਕ ਪ੍ਰਨੀਤ ਸਿੰਘ ਦੀ ਪੁਸਤਕ ‘ਅਹਿਸਾਸਾਂ ਦੀ ਨਗਰ’, ਲੇਖਕਾ ਮਨਦੀਪ ਕੌਰ ਖਹਿਰਾ ਦੀ ਪੁਸਤਕ ‘ਅਹਿਸਾਸ ਦੀ ਖ਼ੁਸ਼ਬੂ’, ਲੇਖਕ ਬਰਿਜੰਦਰ ਸਿੰਘ ਵਾਲੀਆ ਦੀ ਪੁਸਤਕ ‘ਤਲਾਸ਼’, ਲੇਖਕ ਤੇਜਾ ਸਿੰਘ ਤਿਲਕ ਵਲੋਂ ਡਾ. ਜੋਗਿੰਦਰ ਸਿੰਘ ਨਿਰਾਲਾ ਦੇ ਰੀਵਿਊ ਦੀ ਪੁਸਤਕ ‘ਪਰਖ਼ ਪੜਚੋਲ’ ਸਣੇ ਲੇਖਕ ਗੋਰਾ ਸੰਧੂ ਨੇ ਮਾਲਵੇ ਦੇ ਸਰਪੰਚਾਂ ਦੀ ਡਾਇਰੈਕਟਰੀ ਪ੍ਰਕਾਸ਼ਿਤ ਕੀਤੀ ਹੈ। ਸਕੂਲ ਸਿੱਖਿਆ ਵਿਭਾਗ ਵਲੋਂ ਬਿੰਦਰ ਸਿੰਘ ਖੁੱਡੀ ਕਲਾਂ ਦੀਆਂ ਦੋ ਬਾਲ ਪੁਸ਼ਤਕਾਂ ‘ਵਿਸਰੀਆਂ ਬਾਲ ਖੇਡਾਂ’ ਅਤੇ ‘ਆਓ ਗਾਈਏ’ ਸਣੇ ਗੁਰਜੰਟ ਸਿੰਘ ਬਰਨਾਲਾ ਦੀ ਪੁਸਤਕ ‘ਗੰਜਨਾਮਾ’ ਨੂੰ ਸਕੂਲੀ ਲਾਇਰਬ੍ਰੇਈਆਂ ਲਈ ਪ੍ਰਵਾਨਿਤ ਕੀਤਾ ਗਿਆ। :