ਸ਼ਹਿਣਾ ਦੇ ਲਾਪਤਾ ਨੌਜਵਾਨ ਦੀ 4 ਦਿਨਾਂ ਬਾਅਦ ਲਾਸ਼ ਬਰਾਮਦ
ਸ਼ਹਿਣਾ ਦੇ ਲਾਪਤਾ ਨੌਜਵਾਨ ਦੀ ਚਾਰ ਦਿਨਾਂ ਬਾਅਦ ਲਾਸ਼ ਬਰਾਮਦ
Publish Date: Thu, 09 Apr 2026 05:58 PM (IST)
Updated Date: Fri, 10 Apr 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : 4 ਅਪ੍ਰੈਲ ਨੂੰ ਲਾਪਤਾ ਹੋਏ ਕਸਬਾ ਦੇ ਨੌਜਵਾਨ ਦੀ 4 ਦਿਨਾਂ ਬਾਅਦ ਬਰਨਾਲਾ ਵਿਖੇ ਝਾੜੀਆਂ ’ਚੋਂ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦੀ ਮਾਤਾ, ਭੈਣ ਤੇ ਭਰਾ ਨੇ ਦੱਸਿਆ ਕਿ 4 ਅਪ੍ਰੈਲ ਤੋਂ ਗੁਰਵਿੰਦਰ ਸਿੰਘ ਲਾਪਤਾ ਸੀ, ਜਿਸ ਦੀ ਬਰਨਾਲਾ ਵਿਖੇ ਝਾੜੀਆਂ ’ਚੋਂ ਲਾਸ਼ ਮਿਲੀ ਹੈ, ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਪੁਲਸ ਚੌਕੀ ਬਰਨਾਲਾ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਜੋ ਵੀ ਨੌਜਵਾਨ ਸਾਡੇ ਪੁੱਤ ਨੂੰ ਘਰੋਂ ਲੈ ਕੇ ਗਿਆ ਹੈ, ਉਸ ਵਿਰੁੱਧ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਸਰਪੰਚ ਨਾਜ਼ਮ ਸਿੰਘ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਪੀਤਾ, ਗਗਨਦੀਪ ਸਿੰਘ, ਗੁਰਮੁੱਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।