ਖੂਨੀ ਚਾਇਨਾ ਡੋਰ ਮਨੁੱਖ ਤੇ ਪੰਛੀਆਂ ਲਈ ਬਣੀ ਖਤਰਾ, ਸਰਕਾਰ ਪੂਰਨ ਤੌਰ ’ਤੇ ਲਗਾਏ ਰੋਕ
ਖੂਨੀ ਚਾਇਨਾ ਡੋਰ ਮਨੁੱਖ ਤੇ ਪੰਛੀਆਂ ਲਈ ਬਣੀ ਖਤਰਾ, ਸਰਕਾਰ ਪੂਰਨ ਤੌਰ ’ਤੇ ਲਗਾਏ ਰੋਕ
Publish Date: Thu, 15 Jan 2026 05:55 PM (IST)
Updated Date: Fri, 16 Jan 2026 04:07 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਇੱਕ ਸਮਾਂ ਅਜਿਹਾ ਸੀ ਕਿ ਕੱਚੇ ਧਾਗੇ ਨੂੰ ਮਾਂਝਾ ਲਾ ਕੇ ਉਕਤ ਧਾਗੇ ਨੂੰ ਮੁੜ ਕੇ ਪਤੰਗ ਉਡਾਉਣ ਲਈ ਡੋਰ ਤਿਆਰ ਕੀਤੀ ਜਾਂਦੀ ਸੀ ਤੇ ਉਕਤ ਡੋਰ ਬਾਜ਼ਾਰ ਚ ਵੀ ਵੱਡੀ ਗਿਣਤੀ ਚ ਮਿਲਦੀ ਸੀ। ਜਿਵੇਂ-ਜਿਵੇਂ ਦੇਸ਼ ਦੇ ਵੱਖ-ਵੱਖ ਸੂਬਿਆਂ ਚ ਚਾਈਨਾ ਦਾ ਸਾਮਾਨ ਵਿਕਣ ਲੱਗਿਆ ਤਿਵੇਂ-ਤਿਵੇਂ ਚਾਈਨਾ ਡੋਰ ਦੀ ਖਰੀਦ ਫਰੋਖਤ ਚ ਵੀ ਵਾਧਾ ਹੁੰਦਾ ਗਿਆ ਤੇ ਅੱਜ ਦੇ ਸਮੇਂ ਚ ਬਸੰਤ ਪੰਚਮੀ ਮੌਕੇ ਪਤੰਗ ਉਡਾਉਣ ਦੇ ਸ਼ੋਕੀਨ ਨੌਜਵਾਨਾਂ ਦੇ ਹੱਥ ਚ ਇਹ ਚਾਈਨਾ ਡੋਰ ਹੀ ਦੇਖੀ ਗਈ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਹਾਦਸਿਆਂ ਕਾਰਣ ਵੀ ਬਣੀ ਹੋਈ ਹੈ ਅਤੇ ਚਾਈਨਾ ਡੋਰ ਨੇ ਕਈ ਕੀਮਤੀ ਜਾਨਾਂ ਵੀ ਲੈ ਰਹੀਆਂ ਹਨ। ਪ੍ਰਸ਼ਾਸਨ ਬਸੰਤ ਪੰਚਮੀ ਤੋਂ ਕੁਝ ਦਿਨ ਪਹਿਲਾਂ ਹੀ ਚਾਈਨਾ ਡੋਰ ਦੀ ਪਾਬੰਦੀ ਦੇ ਹੁਕਮ ਵੀ ਲਾਗੂ ਕਰਦਾ ਹੈ ਅਤੇ ਚਾਈਨਾ ਡੋਰ ਵੇਚਣ ਵਾਲੇ ਕੁਝ ਦੁਕਾਨਦਾਰਾਂ ਤੇ ਕਾਰਵਾਈ ਵੀ ਕਰਦਾ ਹੈ ਪਰ ਇਸ ਡਰੈਗਨ ਡੋਰ ਨੇ ਆਪਣੇ ਪੈਰ ਇੰਨੇ ਕੁ ਪੁਸਾਰ ਲਏ ਹਨ ਕਿ ਹੁਣ ਇਸ ਨੂੰ ਪਤੰਗਬਾਜ਼ਾਂ ਦੇ ਹੱਥੋਂ ਦੂਰ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਹੈ। ਪੇਸ ਹਨ ਕੁੱਝ ਸਖਤਸੀਆਂ ਦੇ ਵਿਚਾਰ। : ਚਾਈਨਾ ਡੋਰ ਨਾਲ ਹੋ ਰਿਹਾ ਜਾਨੀ ਮਾਲੀ ਨੁਕਸਾਨ : ਗੁਰਪਾਲ ਸਿੰਘ ਰਾਣਾ : ਗੁਰਪਾਲ ਸਿੰਘ ਰਾਣਾ ਪ੍ਰਿੰਸੀਪਲ ਵਾਈਐਸ ਕਾਲਜ ਨੇ ਕਿਹਾ ਕਿ ਜੋ ਨੌਜਵਾਨਾਂ ਵੱਲੋਂ ਪਤੰਗਬਾਜ਼ੀ ਕਰਨ ਸਮੇਂ ਜੋ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਉਸ ਦੇ ਨਾਲ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਅਤੇ ਇਸ ਲਈ ਸਾਨੂੰ ਅੱਜ ਹੀ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਦੀ ਬਜਾਏ ਅਸੀ ਸੂਤੀ ਧਾਗੇ ਦੇ ਨਾਲ ਪਤੰਗਬਾਜ਼ੀ ਕਰੀਏ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਣ ਕਰਨ ਦੀ ਲੋੜ ਹੈ, ਅਸੀ ਚਾਈਨਾ ਡੋਰ ਦਾ ਪੂਰਨ ਤੌਰ ਤੇ ਬਾਈਕਾਟ ਕਰਾਂਗੇ ਅਤੇ ਜੋ ਲੋਕ ਇਸ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕਰਵਾਵਾਂਗੇ। : ਚਾਈਨਾ ਡੋਰ ਹਾਈਵੋਲਟੇਜ਼ ਤਾਰਾਂ ਨਾਲ ਲੱਗ ਕੇ ਜਾਣ ਵੀ ਜਾ ਸਕਦੀ ਹੈ : ਇੰਜ: ਆਰਕੇ ਗੁਪਤਾ : ਇੰਜ: ਆਰਕੇ ਗੁਪਤਾ ਚੇਅਰਮੈਨ ਆਰੀਆਭੱਟ ਸਕੂਲ ਨੇ ਕਿਹਾ ਕਿ ਕਿ ਚਾਈਨਾ ਡੋਰ ਹਾਈਵੋਲਟੇਜ਼ ਤਾਰਾਂ ਨਾਲ ਲੱਗ ਕੇ ਪਤੰਗ ਉਡਾਉਣ ਵਾਲੇ ਬੱਚੇ ਦੀ ਜਾਣ ਵੀ ਜਾ ਸਕਦੀ ਹੈ, ਪਿਛਲੇ ਦਿਨੀਂ ਪੰਜਾਬ ਚ ਕੁਝ ਅਜਿਹੀਆਂ ਮੰਦਭਾਗੀ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨਾਲ ਜਦੋਂ ਬੱਚੇ ਪਤੰਗਬਾਜ਼ੀ ਕਰਦੇ ਸਨ ਤਾਂ ਉਨ੍ਹਾਂ ਦੇ ਹੱਥ ’ਚ ਫੜੀ ਚਾਈਨਾ ਡੋਰ ਤਾਰਾਂ ਨਾਲ ਲੱਗਣ ਕਰਕੇ ਉਸ ਚ ਕਰੰਟ ਆ ਗਿਆ, ਚਾਈਨਾ ਡੋਰ ਚ ਪਲਾਸਟਿਕ ਹੋਣ ਕਰਕੇ ਘਰਟ ਨੂੰ ਫੜ ਲਿਆਂਦੀ ਹੈ, ਜਿਸ ਨਾਲ ਮੰਦਭਾਗਾ ਹਾਦਸਾ ਵਾਪਰ ਸਕਦਾ ਹੈ। : ਵਾਤਾਵਰਨ ਦੀ ਸੰਭਾਲ ਲਈ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ : ਗਗਨਪ੍ਰੀਤ ਸਿੰਘ ਢਿੱਲੋਂ : ਗਗਨਪ੍ਰੀਤ ਸਿੰਘ ਢਿੱਲੋਂ ਲੇਖਾਕਾਰ ਬੀਜੀਐਸ ਸਕੂਲ ਬਰਨਾਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਪਸ਼ੂ, ਪੰਛੀਆਂ ਤੇ ਵਾਤਾਵਰਨ ਦੀ ਸੰਭਾਲ ਦੇ ਲਈ ਪਤੰਗਬਾਜ਼ੀ ਕਰਨ ਸਮੇਂ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਡੋਰ ਨਾਲ ਪਸ਼ੂ, ਪੰਛੀਆਂ, ਰਾਹਗੀਰਾਂ ਦੇ ਗਲਾਂ ਚ ਫਿਰ ਜਾਂਦੀ ਹੈ, ਜਿਸ ਨਾਲ ਪਸੂ, ਪੰਛੀਆ, ਰਾਹਗੀਰਾਂ ਦਾ ਨੁਕਸਾਨ ਹੋ ਜਾਂਦਾ ਹੈ, ਇਸ ਲਈ ਸਾਨੂੰ ਸੂਤੀ ਦੇ ਧਾਗੇ ਦੇ ਨਾਲ ਬਣੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ। ਸਕੂਲਾਂ ਦੇ ਸਟਾਫ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਡੋਰ ਤੋਂ ਪ੍ਰਹੇਜ਼ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ। ਚਾਈਨਾ ਡੋਰ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ : ਸੰਦੀਪ ਭਾਸਕਰ : ਸੰਦੀਪ ਭਾਸ਼ਕਰ ਫਾਊਂਡਰ ਦੂਨ ਸੈਂਟਰ ਆਫ਼ ਐਕਸੀਲੈਂਸ ਕਿਹਾ ਕਿ ਚਾਈਨਾ ਡੋਰ ਇਕ ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਸਰਕਾਰ ਵੱਲੋਂ ਬੰਦ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਥੋੜੇ ਬਹੁਤੇ ਲਾਭ ਲਈ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਨਾਂ ਖੇਡਣ। ਉਨਾਂ ਕਿਹਾ ਕਿ ਬੇਸ਼ੱਕ ਪਤੰਗ ਉਡਾਉਣ ਸਾਡੇ ਸੱਭਿਆਚਾਰ ਦੀ ਨਿਸ਼ਾਨੀ, ਪਰ ਸਿੰਥੈਟਿਕ ਡੋਰਾਂ ਤੇ ਉਹ ਡੋਰਾਂ ਜਿਨ੍ਹਾਂ ਉੱਤੇ ਕੱਚ ਦੀ ਪਰਤ ਚੜ੍ਹੀ ਹੋਵੇ, ਮਨੁੱਖੀ ਅੰਗਾਂ ਨੂੰ ਕੱਟ ਸਕਦੀਆਂ ਹਨ।