ਭਾਜਪਾਈਆਂ ਨੇ ਰਾਹੁਲ ਗਾਂਧੀ ਦਾ ਫੂਕਿਆ ਪੁਤਲਾ
ਸੰਸਦ ’ਚ ਰਾਹੁਲ ਗਾਂਧੀ ਵਲੋਂ ਗੱਦਾਰ ਦੋਸਤ ਕਹਿਣ ’ਤੇ ਭਾਜਪਾ ਆਗੂਆਂ ਨੇ ਪੂਕਿਆ ਪੁਤਲਾ
Publish Date: Thu, 05 Feb 2026 06:46 PM (IST)
Updated Date: Fri, 06 Feb 2026 04:06 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਕਚਹਿਰੀ ਚੌਂਕ ’ਚ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸੰਟੀ ਦੀ ਅਗਵਾਈ ’ਚ ਰਾਹੁਲ ਗਾਂਧੀ ਵਲੋਂ ਸੰਸਦ ’ਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਗੱਦਾਰ ਦੋਸਤ ਕਹਿਣ ਦੇ ਵਿਰੋਧ ’ਚ ਰਾਹੁਲ ਗਾਂਧੀ ਦੀ ਅਰਥੀ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਜਪਾ ਆਗੂ ਯਾਦਵਿੰਦਰ ਸਿੰਘ ਸੰਟੀ ਨੇ ਕਿਹਾ ਕਿ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਹੁਲ ਗਾਂਧੀ ਵਲੋਂ ਸਭਾ ਦੇ ਬਾਹਰ ਬਹੁਤ ਹੀ ਅਪਮਾਨਜਨਕ ਸ਼ਬਦ ਬੋਲਣ ’ਤੇ ਆਪਣੀ ਛੋਟੀ ਸੋਚ ਦਾ ਸਬੂਤ ਦਿੱਤਾ ਹੈ। ਜਿਸ ਦੇ ਸਬੰੰਧ ’ਚ ਭਾਰਤੀ ਜਨਤਾ ਪਾਰਟੀ ਦੀ ਜਿਲ੍ਹਾ ਬਰਨਾਲਾ ਇਕਾਈ ਵਲੋਂ ਰਾਹੁਲ ਗਾਂਧੀ ਦਾ ਪੁਤਲਾ ਕਚਹਿਰੀ ਚੌਂਕ ਬਰਨਾਲਾ ਵਿਖੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਸੈੱਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ, ਸਾਬਕਾ ਸਰਪੰਚ ਗੁਰਦਰਸ਼ਨ ਬਰਾੜ, ਨੀਟਾ, ਬੀਬੀ ਹਰਚੰਦ ਕੌਰ ਜੀ ਘਨੌਰੀ ਸਾਬਕਾ ਐਮਐਲਏ, ਗੁਰਸ਼ਰਨ ਸਿੰਘ ਠੀਕਰੀਵਾਲ ਜ਼ਿਲ੍ਹਾ ਜਰਨਲ ਸੈਕਟਰੀ, ਨਰਿੰਦਰ ਗਰਗ ਨੀਟਾ ਜ਼ਿਲ੍ਹਾ ਜਰਨਲ ਸੈਕਟਰੀ, ਬਲਵਿੰਦਰ ਪਾਲ ਸਿੰਘ, ਐਡਵੋਕੇਟ ਵਿਸ਼ਾਲ ਸ਼ਰਮਾ, ਐਡਵੋਕੇਟ ਚੰਦਰ ਬੰਸਲ, ਸ਼ਿਵ ਚੰਦ ਸਿੰਗਲਾ, ਰਾਜੂ ਚੌਧਰੀ, ਕ੍ਰਿਸ਼ਨ ਸਿੰਘ ਠੀਕਰੀਵਾਲ, ਅਸ਼ਵਨੀ ਕੁਮਾਰ ਤਪਾ, ਸਰਪੰਚ ਬਲਦੀਪ ਸਿੰਘ, ਰਾਕੇਸ਼ ਕੁਮਾਰ ਟੀਟੂ, ਹਰਜੀਤ ਸਿੰਘ ਪਟਵਾਰੀ, ਜੱਗਾ ਸਿੰਘ ਮਾਨ, ਬਲਜਿੰਦਰ ਸਿੰਘ ਟੀਟੂ, ਹਰ ਬਖਸ਼ੀਸ਼ ਸਿੰਘ ਐਮ.ਸੀ., ਈਸ਼ਾਨ ਮੋਦੀ,ਗੁਰਮੀਤ ਸਿੰਘ ਸਿੱਧੂ, ਜਸਵੀਰ ਸਿੰਘ ਗੱਖੀ, ਨੇਬਲਜੀਤ ਸਿੰਘ, ਸਤੀਸ਼ ਕੁਮਾਰ ਮੋਚਾ, ਕੁਲਦੀਪ ਮਿੱਤਲ, ਸ਼ੀਤਲ ਠੇਕੇਦਾਰ, ਸੰਦੀਪ ਜੇਠੀ, ਸ਼ਮਸ਼ੇਰ ਭੰਡਾਰੀ ਆਦਿ ਵੀ ਹਾਜ਼ਰ ਸਨ।