ਸਿਵਲ ਹਸਪਤਾਲ ਦਾ ਬਲੱਡ ਬੈਂਕ ਬੰਦ ਹੋਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ
ਸਿਵਲ ਹਸਪਤਾਲ ਦਾ ਬਲੱਡ ਬੈਂਕ ਬੰਦ ਹੋਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਕੀਤਾ ਰੋਸ ਪ੍ਰਦਰਸ਼ਨ
Publish Date: Thu, 26 Feb 2026 06:39 PM (IST)
Updated Date: Fri, 27 Feb 2026 04:08 AM (IST)

: ਬਲੱਡ ਬੈਂਕ ਬੰਦ ਹੋਣ ਕਾਰਨ ਲੋਕ ਹੋ ਰਹੇ ਪਰੇਸ਼ਾਨ : ਰਾਜਿੰਦਰ ਉੱਪਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਡੇਢ ਮਹੀਨੇ ਤੋਂ ਸਿਵਲ ਹਸਪਤਾਲ ਬਰਨਾਲਾ ਦਾ ਬਲੱਡ ਬੈਂਕ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਆ ਰਹੀ ਪਰੇਸ਼ਾਨੀ ਦੇ ਚਲਦਿਆਂ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਸਾਬਕਾ ਜ਼ਿਲ੍ਹਾ ਜਰਨਲ ਸਕੱਤਰ ਤੇ ਕੋਰ ਕਮੇਟੀ ਮੈਂਬਰ ਰਾਜਿੰਦਰ ਉੱਪਲੀ ਦੀ ਅਗਵਾਈ ਹੇਠ ਹਸਪਤਾਲ ਦਾ ਦੌਰਾ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਰਾਜਿੰਦਰ ਉੱਪਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ’ਚ ਪਿਛਲੇ ਡੇਢ ਮਹੀਨੇ ਤੋਂ ਬਲੱਡ ਬੈਂਕ ਸਸਪੈਂਡ ਹੋਣ ਕਾਰਨ ਮਰੀਜ਼ਾਂ ਨੂੰ ਬਲੱਡ ਦੀ ਸੁਵਿਧਾ ਨਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿਵਲ ਹਸਪਤਾਲ ’ਚ ਬਲੱਡ ਬੈਂਕ ਤਿੰਨ ਨੰਬਰ ਮੰਜਿਲ ’ਤੇ ਬਣਾਇਆ ਗਿਆ ਸੀ ਤੇ ਜਿਸ ਨੂੰ ਬਿਨ੍ਹਾਂ ਕਿਸੇ ਮੰਨਜੂਰੀ ਤੋਂ ਸਿਫ਼ਟ ਕਰ ਕੇ ਦੋ ਨੰਬਰ ਮੰਜ਼ਿਲ ’ਤੇ ਸ਼ਿਫ਼ਟ ਕਰ ਦਿੱਤਾ ਗਿਆ ਤੇ ਤਿੰਨ ਨੰਬਰ ਮੰਜ਼ਿਲ ’ਤੇ ਸੀਐੱਮਓ ਦਾ ਦਫ਼ਤਰ ਬਣਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਸੈਂਟਰ ਦੀ ਟੀਮ ਚੈਕਿੰਗ ਦੌਰਾਨ ਆਈ ਜਿਨ੍ਹਾਂ ਵੱਲੋਂ ਸ਼ਿਫ਼ਟ ਕੀਤੇ ਬਲੱਡ ਬੈਂਕ ਨੂੰ ਦੇਖਦਿਆਂ ਸਿਵਲ ਹਸਪਤਾਲ ਬਰਨਾਲਾ ਦਾ ਬਲੱਡ ਬੈਂਕ ਸਸਪੈਂਡ ਕਰ ਦਿੱਤਾ ਗਿਆ। ਹੁਣ ਸਿਵਲ ਹਸਪਤਾਲ ’ਚ ਆਰਜੀ ਤੌਰ ’ਤੇ 12 ਨੰਬਰ ਕਮਰੇ ’ਚ ਕੁੱਝ ਕੁ ਯੂਨਿਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਲੱਡ ਦੀ ਕਮੀ ਹੋਣ ਕਾਰਨ ਟੈਂਪਰੇਰੀ ਸੰਗਰੂਰ ਤੋਂ ਬਲੱਡ ਮੰਗਵਾਇਆ ਜਾ ਰਿਹਾ ਹੈ। ਲੋਕ ਐਮਰਜੈਂਸੀ ਹਾਲਾਤਾਂ ’ਚ ਸੰਗਰੂਰ, ਬਠਿੰਡ ਤੇ ਪ੍ਰਾਈਵੇਟ ਹਸਪਤਾਲਾਂ ’ਚੋਂ ਬਲੱਡ ਮੰਗਵਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬਲੱਡ ਬੈਂਕ ਬੰਦ ਹੋਣ ਸਬੰਧੀ ਹੈਲਥ ਵਿਭਾਗ ਵੱਲੋਂ ਵੀ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਹੈ, ਜਿਸ ਦਾ ਖਮਿਆਜਾ ਲੋਕਾਂ ਨੂੰ ਭੁਗਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਤੱਕ ਸਿਵਲ ਹਸਪਤਾਲ ’ਚ ਬਲੱਡ ਬੈਂਕ ਬਣਾਉਣ ਦੀ ਮੰਨਜੂਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ’ਚ ਜਲਦ ਤੋ. ਜਲਦ ਬਲੱਡ ਬੈਂਕ ਸੁਵਿਧਾ ਮੁੜ੍ਹ ਮੁਹੱਈਆ ਕਰਵਾਈ ਜਾਵੇ ਤੇ ਬਲੱਡ ਬੈਂਕ ਸਿਫ਼ਟ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਨ੍ਹਾਂ ਵਲੋਂ ਸੰਘਰਸ਼ ਨੂੰ ਵੱਡਾ ਕੀਤਾ ਜਾਵੇਗਾ। ਇਸ ਮੌਕੇ ਬਲਾਕ ਆਗੂ ਪੁਨੀਤ ਕੌਸ਼ਲ, ਭਰਤ ਕਾਂਸਲ, ਕਮਲ ਸ਼ਰਮਾ, ਗੁਰਜਿੰਦਰ ਸਿੰਘ ਸਿੱਧੂ, ਵਿੱਕੀ ਸਿੰਘ, ਅਰਪਨ ਧਾਲੀਵਾਲ, ਸਮਸ਼ੇਰ ਭੰਡਾਰੀ ਤੇ ਹਿਤੇਸਵਰ ਕੁਮਾਰ ਆਦਿ ਵੀ ਹਾਜ਼ਰ ਸਨ।