ਭਾਜਪਾ ਨੇ ਧਾਲੀਵਾਲ ਨੂੰ ਸੌਂਪੀ ਜ਼ਿਲ੍ਹਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ
ਬੀਜੇਪੀ ਨੇ ਧਾਲੀਵਾਲ ਨੂੰ ਸੌਂਪੀ ਜ਼ਿਲ੍ਹਾ ਜਨਰਲ ਸਕੱਤਰ ਦੀ ਵੱਡੀ ਜ਼ਿੰਮੇਵਾਰੀ
Publish Date: Wed, 11 Mar 2026 03:47 PM (IST)
Updated Date: Wed, 11 Mar 2026 03:51 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਬੀਤੇ ਦਿਨੀਂ ਭਾਜਪਾ ਹਾਈ ਕਮਾਂਡ ਅਤੇ ਦਾਮਨ ਬਾਜਵਾ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ-2 ਵੱਲੋਂ ਜ਼ਿਲ੍ਹਾ ਸੰਗਰੂਰ 2 ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਤਹਿਤ ਸ਼ੇਰਵਿੰਦਰ ਸਿੰਘ ਧਾਲੀਵਾਲ ਡਸਕਾ ਨੂੰ ਜ਼ਿਲ੍ਹਾ ਭਾਜਪਾ ਸੰਗਰੂਰ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਨੂੰ ਲੈ ਕੇ ਸ਼ੇਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਮਿਲੀ ਇਹ ਅਹਿਮ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਧਾਲੀਵਾਲ ਨੇ ਆਪਣੀ ਇਸ ਨਿਯੁਕਤੀ ਲਈ ਸੁਨੀਲ ਜਾਖੜ ਪ੍ਰਧਾਨ ਭਾਜਪਾ, ਪੰਜਾਬ, ਅਸ਼ਵਨੀ ਸ਼ਰਮਾ ਕਾਰਜਕਾਰੀ ਪ੍ਰਧਾਨ ਭਾਜਪਾ, ਪੰਜਾਬ ਮੰਤਰੀ ਸ਼੍ਰੀਨਿਵਾਸੁਲੂ ਸੰਗਠਨ ਮੰਤਰੀ, ਭਾਜਪਾ ਪੰਜਾਬ, ਦਿਆਲ ਸੋਢੀ ਜਨਰਲ ਸਕੱਤਰ ਭਾਜਪਾ ਪੰਜਾਬ ਅਤੇ ਦਾਮਨ ਬਾਜਵਾ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ ਅਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਸਮੇਂ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਧਾਲੀਵਾਲ ਇੱਕ ਪਾਰਟੀ ਦੇ ਮਿਹਨਤੀ ਅਤੇ ਵਫਾਦਾਰ ਸਿਪਾਹੀ ਹਨ। ਜਿਸ ਕਾਰਨ ਪਾਰਟੀ ਨੇ ਇਨ੍ਹਾਂ ਨੂੰ ਜਨਰਲ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਜਤਿੰਦਰ ਸਿੰਘ ਸੰਗਤਪੁਰਾ ਪ੍ਰਧਾਨ ਭਾਜਪਾ ਸਰਕਲ ਉਗਰਾਹਾ, ਕਿੱਕਰ ਸਿੰਘ ਜ਼ਿਲ੍ਹਾ ਸਕੱਤਰ ਭਾਜਪਾ, ਸੁਖਚੈਨ ਸਿੰਘ ਡਸਕਾ ਸਾਬਕਾ ਸਰਕਲ ਪ੍ਰਧਾਨ ਭਾਜਪਾ ਧਰਮਗੜ੍ਹ, ਬਿੱਕਰ ਸਿੰਘ ਸੰਗਤਪੁਰਾ, ਮੇਲਾ ਸਿੰਘ ਡਸਕਾ ਜ਼ਿਲ੍ਹਾ ਕਾਰਜਕਾਰਨੀ ਮੈਂਬਰ, ਜਗਰਾਜ ਸਿੰਘ ਗਾਗਾ ਜ਼ਿਲ੍ਹਾ ਕਾਰਜਕਾਰਨੀ ਮੈਂਬਰ, ਕੁੰਦਨ ਲਾਲ ਰਿੰਕੂ ਜ਼ਿਲ੍ਹਾ ਕਾਰਜਕਾਰਨੀ ਮੈਂਬਰ, ਬਲਜਿੰਦਰ ਸਿੰਘ ਸੰਗਤਪੁਰਾ ਜਨਰਲ ਸਕੱਤਰ ਸਰਕਲ ਉਗਰਾਹਾ, ਜਗਪ੍ਰੀਤ ਸਿੰਘ ਗਾਗਾ, ਕਾਲਾ ਸਿੰਘ ਪੰਚ, ਮਨੋਹਰ ਸਿੰਘ ਸੰਗਤਪੁਰਾ ਸਰਕਲ ਪ੍ਰਧਾਨ ਯੂਥ ਭਾਜਪਾ ਉਗਰਾਹਾ ਆਦਿ ਹਾਜ਼ਰ ਸਨ।