ਤਪ ਅਸਥਾਨ ਸਿਹਾਣਾ ਸਾਹਿਬ ’ਚ ਲੱਗਾ ਬਾਇਓਗੈਸ ਪਲਾਂਟ
ਤਪ ਅਸਥਾਨ ਸਿਹਾਣਾ ਸਾਹਿਬ ’ਚ ਲੱਗਾ ਬਾਇਓਗੈਸ ਪਲਾਂਟ
Publish Date: Wed, 14 Jan 2026 05:12 PM (IST)
Updated Date: Thu, 15 Jan 2026 04:04 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਤੋਂ ਸੱਤ ਕਿਲੋਮੀਟਰ ਦੂਰ ਪਿੰਡ ਬਡਰੁੱਖਾਂ ਵਿੱਚ ਸਥਿਤ ਤਪ ਅਸਥਾਨ ਸਿਹਾਣਾ ਸਾਹਿਬ ਵਿੱਚ ਸੰਗਤ ਵੱਲੋਂ ਬਾਇਓਗੈਸ ਪਲਾਂਟ ਲਗਵਾਇਆ ਗਿਆ। ਜਾਣਕਾਰੀ ਦਿੰਦਿਆਂ ਪ੍ਰਬੰਧਕ ਹਰਜੀਤ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ ਮੇਲੀ, ਸ਼ਿੰਗਾਰਾ ਸਿੰਘ ਨੇ ਕਿਹਾ ਕਿ ਧਾਰਮਿਕ ਸਥਾਨ ਤੇ ਅਗਲੇ ਮਹੀਨੇ ਗੁਰਮਤ ਸਮਾਗਮ ਕਰਵਾਇਆ ਜਾਣਾ ਹੈ। ਲੰਗਰ ਬਨਾਉਣ ਦੇ ਲਈ ਪਲਾਂਟ ਕਾਫੀ ਲਾਭਦਾਇਕ ਸਾਬਤ ਹੋਵੇਗਾ। ਇੱਕ ਵਾਰ ਗੋਬਰ ਅਤੇ ਪਰਾਲੀ ਪਾ ਕੇ 6 ਮਹੀਨੇ ਤੱਕ ਇਹ ਪਲਾਂਟ ਚੱਲੇਗਾ। ਰੋਜਾਨਾ ਕਰੀਬ 3 ਕਿਲੋ ਗੈਸ ਉਪਲਬਧ ਹੋਵੇਗੀ। ਪਲਾਂਟ ਫਿੱਟ ਕਰਨ ਪੁੱਜੇ ਮਿਸਤਰੀ ਲੀਲਾ ਸਿੰਘ ਨੇ ਦੱਸਿਆ ਕਿ ਇਹ ਪਲਾਂਟ ਖਾਸ ਕਰਕੇ ਲੁਧਿਆਣਾ ਯੂਨੀਵਰਸਿਟੀ ਤੋਂ ਬਣਕੇ ਆਇਆ ਹਨ। ਇੱਕ ਪਲਾਂਟ ਲਾਉਣ ਤੇ 5 ਲੱਖ ਤੱਕ ਦਾ ਖਰਚ ਆਉਦਾ ਹੈ। ਪਹਿਲੀ ਵਾਰ ਵਿੱਚ 8 ਕੁਇੰਟਲ ਗੋਬਰ ਅਤੇ 50 ਗੰਢਾ ਪਰਾਲੀ ਪਾਈ ਹੈ। ਸੀਏ ਫਾਉਡੇਸ਼ਨ ਕੰਪਨੀ ਵੱਲੋ ਇਹ ਪਲਾਂਟ ਗੁਰੂਘਰਾਂ ਸਮੇਤ ਹੋਰਨਾਂ ਧਾਰਮਿਕ ਥਾਵਾਂ ਤੇ ਬਿਲਕੁਲ ਮੁਫਤ ਲਾਏ ਜਾ ਰਹੇ ਹਨ, ਇਸਦਾ ਉਦੇਸ਼ ਪਰਾਲੀ ਇਸਤੇਮਾਲ ਕਰਕੇ ਵਾਤਾਵਰਨ ਨੂੰ ਬਚਾਉਣਾ ਹੈ। ਇਸ ਮੌਕੇ ਸਤਨਾਮ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ ਮੌਜੂਦ ਸਨ।